For the best experience, open
https://m.punjabitribuneonline.com
on your mobile browser.
Advertisement

‘ਭਾਰਤ ਜੋੜੋ ਨਿਆਏ ਯਾਤਰਾ’ ਦਾ ਗੁਜਰਾਤ ਪੜਾਅ ਮੁਕੰਮਲ

07:07 AM Mar 11, 2024 IST
‘ਭਾਰਤ ਜੋੜੋ ਨਿਆਏ ਯਾਤਰਾ’ ਦਾ ਗੁਜਰਾਤ ਪੜਾਅ ਮੁਕੰਮਲ
ਯਾਤਰਾ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ। -ਫੋਟੋ: ਏਐੱਨਆਈ
Advertisement

ਤਾਪੀ, 10 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਗੁਜਰਾਤ ਵਿੱਚ ਅੰਤਿਮ ਪੜਾਅ ਦੌਰਾਨ ਅੱਜ ਸੂਰਤ ਵਿੱਚ ਸਵਰਾਜ ਆਸ਼ਰਮ ਦਾ ਦੌਰਾ ਕੀਤਾ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਗੁਜਰਾਤ ਦੇ ਸੱਤ ਜ਼ਿਲ੍ਹਿਆਂ ਵਿੱਚ ਚਾਰ ਦਿਨਾਂ ਤੋਂ ਜਾਰੀ ਯਾਤਰਾ ਸੂਬੇ ਵਿੱਚ ਮੁਕੰਮਲ ਹੋ ਗਈ ਅਤੇ ਇਹ ਇੱਕ ਦਿਨ ਦੇ ਆਰਾਮ ਮਗਰੋਂ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਨੰਦੂਰਪੁਰ ਜ਼ਿਲ੍ਹੇ ਤੋਂ ਮੁੜ ਸ਼ੁਰੂ ਕੀਤੀ ਜਾਵੇਗੀ।
ਰਾਹੁਲ ਨੇ ਸੂਰਤ ਜ਼ਿਲ੍ਹੇ ਦੇ ਬਾਰਦੌਲੀ ਵਿੱਚ ਸਵਰਾਜ ਆਸ਼ਰਮ ਦਾ ਦੌਰਾ ਕੀਤਾ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਰਮੇਸ਼ ਨੇ ਕਿਹਾ, ‘‘ਕੁੱਝ ਸਮੇਂ ਲਈ ਉਹ ਸਵਰਾਜ ਨਿਵਾਸ ਗਏ ਜੋ ਸਰਦਾਰ ਵੱਲਭਭਾਈ ਪਟੇਲ ਨੇ 1922 ਵਿੱਚ ਬਣਵਾਇਆ ਸੀ। ਦਿੱਲੀ-ਹਰਿਆਣਾ ਬਾਰਡਰ ’ਤੇ ਵੱਖ-ਵੱਖ ਸੂਬਿਆਂ ਤੋਂ ਇਕੱਠੇ ਹੋਏ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਦਰਮਿਆਨ ਭਾਰਤ ਜੋੜੋ ਨਿਆਏ ਯਾਤਰਾ ਲਈ ਇਹ ਪ੍ਰੇਰਨਾ ਦਾ ਪਲ ਹੈ।’’ ਗੁਜਰਾਤ ਵਿੱਚ ਯਾਤਰਾ ਦਾ ਆਖ਼ਰੀ ਪੜਾਅ ਮੁਕੰਮਲ ਹੋਣ ਮਗਰੋਂ ਰਾਹੁਲ ਗਾਂਧੀ ਤਾਪੀ ਜ਼ਿਲ੍ਹੇ ਦੇ ਵਿਆਰਾ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਚਾਰ ਦਿਨਾਂ ਦੌਰਾਨ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ 400 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸਰਦਾਰ ਪਟੇਲ ਨੇ ਸਵਰਾਜ ਆਸ਼ਰਮ ਨੂੰ ਆਪਣੀ ਰਿਹਾਇਸ਼ ਵਜੋਂ ਸਥਾਪਤ ਕੀਤਾ ਸੀ ਅਤੇ ਬਾਰਦੌਲੀ ਸੱਤਿਆਗ੍ਰਹਿ ਨੂੰ ਚਲਾਉਣ ਤੇ ਵਿਉਂਤਬੰਦੀ ਲਈ ਇਸ ਨੂੰ ਆਪਣਾ ਕੇਂਦਰ ਬਣਾਇਆ ਸੀ।
ਇਹ ਸੱਤਿਆਗ੍ਰਹਿ ਤਤਕਾਲੀ ਬ੍ਰਿਟਿਸ਼ ਬਸਤੀਵਾਦੀ ਸਰਕਾਰ ਵੱਲੋਂ ਕਾਸ਼ਤਕਾਰਾਂ ’ਤੇ ਵਧਾਏ ਟੈਕਸਾਂ ਖ਼ਿਲਾਫ਼ ਚਲਾਇਆ ਗਿਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×