ਗੁਜਰਾਤ ਹਾਈ ਕੋਰਟ ਨੇ ਸਾਬਕਾ ਡੀਜੀਪੀ ਸ੍ਰੀਕੁਮਾਰ ਨੂੰ 2002 ਦੇ ਦੰਗਿਆਂ ਦੇ ਮਾਮਲੇ ’ਚ ਪੱਕੀ ਜ਼ਮਾਨਤ ਦਿੱਤੀ
04:57 PM Aug 05, 2023 IST
ਅਹਿਮਦਾਬਾਦ, 5 ਅਗਸਤ
ਗੁਜਰਾਤ ਹਾਈ ਕੋਰਟ ਨੇ ਸੂਬੇ ਵਿੱਚ 2002 ਦੇ ਦੰਗਿਆਂ ਦੇ ਸਬੰਧ ਵਿੱਚ ਲੋਕਾਂ ਨੂੰ ਫਸਾਉਣ ਦੇ ਇਰਾਦੇ ਨਾਲ ਸਬੂਤਾਂ ਨੂੰ ਕਥਿਤ ਤੌਰ ’ਤੇ ਘੜਨ ਦੇ ਮਾਮਲੇ ਵਿੱਚ ਸਾਬਕਾ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਆਰਬੀ ਸ੍ਰੀਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਇਸੇ ਮਾਮਲੇ ਵਿੱਚ ਜ਼ਮਾਨਤ ਦਿੱਤੇ ਜਾਣ ਤੋਂ ਕਰੀਬ ਦੋ ਹਫ਼ਤੇ ਬਾਅਦ ਹਾਈ ਕੋਰਟ ਨੇ ਸ੍ਰੀਕੁਮਾਰ ਨੂੰ ਇਹ ਰਾਹਤ ਦਿੱਤੀ ਹੈ।
Advertisement
Advertisement