For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ਲੱਗੀ ਗੁੱਡੀਆਂ ਪਟੋਲੇ ਪ੍ਰਦਰਸ਼ਨੀ

07:56 AM Mar 30, 2024 IST
ਪੀਏਯੂ ਵਿੱਚ ਲੱਗੀ ਗੁੱਡੀਆਂ ਪਟੋਲੇ ਪ੍ਰਦਰਸ਼ਨੀ
ਗੁੱਡੀਆਂ ਪਟੋਲੇ ਪ੍ਰਦਰਸ਼ਨੀ ਬਾਰੇ ਦੱਸਦੇ ਹੋਏ ਡਾ. ਦਵਿੰਦਰ ਕੌਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੈਰੋਂ ਕਿਸਾਨ ਘਰ ਵਿੱਚ ਲੱਗੀ ਪ੍ਰਦਰਸ਼ਨੀ ‘ਗੁੱਡੀਆਂ ਪਟੋਲੇ’ ਚੁੱਪ ਰਹਿ ਕੇ ਵੀ ਬਹੁਤ ਵਧੀਆ ਸੁਨੇਹੇ ਦੇ ਰਹੀ ਹੈ। ਡਾ. ਦਵਿੰਦਰ ਕੌਰ ਢੱਟ ਵੱਲੋਂ ਤਿਆਰ ਕੀਤੇ ਗੁੱਡੀਆਂ ਪਟੋਲੇ ਕੌਮੀ ਯੁਵਕ ਮੇਲੇ ਵਿੱਚ ਆਏ ਦਰਸ਼ਕਾਂ ਅਤੇ ਹੋਰ ਕਲਾਕਾਰਾਂ ਨੂੰ ਬਹੁਤ ਪਸੰਦ ਆ ਰਹੇ ਹਨ।
ਡਾ. ਢੱਟ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਬੱਚਿਆਂ ਕੋਲ ਪਲਾਸਟਿਕ ਆਦਿ ਨੇ ਖਿਡੌਣੇ ਨਹੀਂ ਸਨ ਹੁੰਦੇ, ਉਦੋਂ ਕੱਪੜੇ ਅਤੇ ਰੂੰ ਨਾਲ ਗੁੱਡੀਆਂ ਅਤੇ ਹੋਰ ਖਿਡੌਣੇ ਹੀ ਤਿਆਰ ਕੀਤੇ ਜਾਂਦੇ ਸਨ। ਇਸ ਪ੍ਰਦਰਸ਼ਨੀ ਵਿੱਚ 50-60 ਦੇ ਕਰੀਬ ਗੁੱਡੀਆਂ ਪਟੋਲੇ ਰੱਖੇ ਗਏ ਹਨ। ਇੰਨਾਂ ਵਿੱਚ ਨਾ ਸਿਰਫ ਚਰਖਾ ਕੱਤਦੀ, ਗੀਟੇ ਖੇਡਦੀਆਂ, ਢੋਲਕੀ ਵਜਾਉਂਦੀਆਂ, ਹੱਥ ਚੱਕੀ ਨਾਲ ਆਟਾ ਪੀਹ ਰਹੀਆਂ ਗੁੱਡੀਆਂ ਸਜਾ ਕੇ ਰੱਖੀਆਂ ਗਈਆਂ ਸਗੋਂ ਗਿੱਧੇ, ਭੰਗੜੇ ਸਣੇ ਹੋਰ ਰਾਜਾਂ ਦੇ ਨਾਚ ਕਰਦੀਆਂ ਗੁੱਡੀਆਂ ਪਟੋਲੇ ਵੀ ਪ੍ਰਦਰਸ਼ਨੀ ਦਾ ਸ਼ਿੰਗਾਰ ਬਣਾਏ ਹਨ। ਪ੍ਰੋ. ਨਿਰਮਲ ਜੌੜਾ ਨੇ ਕਿਹਾ ਕਿ ਲੀਰਾਂ ਦੀਆਂ ਗੁੱਡੀਆਂ ਬਣਾ ਕੇ, ਮਨਪਸੰਦ ਦੇ ਨੈਣ ਨਕਸ਼ ਘੜ ਕੇ, ਸੋਹਣੇ ਪਹਿਰਾਵੇ ਨਾਲ ਸ਼ਿੰਗਾਰ ਕੇ ਅਤੇ ਉਨ੍ਹਾਂ ਰਾਹੀਂ ਮਨ ਦੀ ਗੱਲ ਕਰਨਾ ਹੀ ਲੋਕ ਕਲਾ ਦੀ ਖੂਬਸੂਰਤ ਵੰਨਗੀ ਹੈ।

Advertisement

Advertisement
Author Image

joginder kumar

View all posts

Advertisement
Advertisement
×