ਪੈਟਰੋਲ ਪੰਪ ’ਤੇ ਗ੍ਰਨੇਡ ਹਮਲਾ, ਵਿਦੇਸ਼ੀ ਨੰਬਰ ਰਾਹੀਂ 5 ਕਰੋੜ ਦੀ ਫ਼ਿਰੌਤੀ ਮੰਗੀ
08:40 AM Oct 29, 2024 IST
Advertisement
ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਕਤੂਬਰ
ਇੱਥੋਂ ਦੇ ਇੱਕ ਪੈਟਰੋਲ ਪੰਪ ’ਤੇ ਲੰਘੀ ਅੱਧੀ ਰਾਤ ਹੈਂਡ ਗ੍ਰਨੇਡ ਸੁੱਟਿਆ ਗਿਆ ਹੈ। ਇਸ ਹਮਲੇ ’ਚ ਪੈਟਰੋਲ ਪੰਪ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਘਟਨਾ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਤੋਂ ਵਿਦੇਸ਼ੀ ਫੋਨ ਨੰਬਰ ਰਾਹੀਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। ਸ਼ਹਿਰ ਦੇ ਬਾਹਰ ਸਰਦੂਲਗੜ੍ਹ ਮੁੱਖ ਮਾਰਗ ਉੱਪਰ ਸਥਿਤ ਜੀਓ ਦੇ ਪੈਟਰੋਲ ਪੰਪ ਉਤੇ ਲੰਘੀ ਰਾਤ ਤਕਰੀਬਨ 1 ਵਜੇ ਬੰਬ ਵਰਗੀ ਚੀਜ਼ ਸੁੱਟ ਕੇ ਧਮਾਕਾ ਕੀਤਾ ਗਿਆ ਹੈ। ਇਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਤੋਂ ਵਿਦੇਸ਼ੀ ਨੰਬਰ ਤੋਂ ਵੱਟਸਐਪ ਕਾਲ ਜ਼ਰੀਏ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ ਅਤੇ ਨਾ ਦੇਣ ਦੀ ਸੂਰਤ ’ਚ ਪਰਿਵਾਰ ਨੂੰ ਖ਼ਤਮ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਪੈਟਰੋਲ ਪੰਪ ਮਾਲਕ ਖੁਸ਼ਿਵੰਦਰ ਸਿੰਘ ਸਿੱਧੂ ਨੇ ਮਾਨਸਾ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ ਅਤੇ ਪੁਲੀਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement