For the best experience, open
https://m.punjabitribuneonline.com
on your mobile browser.
Advertisement

ਸਕੂਲ ਵਿੱਚ ਦਰਜਾ ਚਾਰ ਅਮਲੇ ਦਾ ਸਨਮਾਨ

06:51 AM May 03, 2024 IST
ਸਕੂਲ ਵਿੱਚ ਦਰਜਾ ਚਾਰ ਅਮਲੇ ਦਾ ਸਨਮਾਨ
ਮਜ਼ਦੂਰ ਦਿਵਸ ਮੌਕੇ ਹੈਲਪਰ ਸਟਾਫ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਜਸਵਿੰਦਰ ਗਿਰ, ਜਸਵਿੰਦਰ ਕੌਰ, ਪ੍ਰਿੰਸੀਪਲ ਸੁਨੀਤਾ ਰਾਜਪਾਲ ਤੇ ਹੋਰ ਸਟਾਫ। -ਫੋਟੋ: ਨੌਗਾਵਾਂ
Advertisement

ਦੇਵੀਗੜ੍ਹ: ਨਵਾਬ ਫਾਊਂਡੇਸ਼ਨ ਸਕੂਲ ਬਾਂਗੜ੍ਹਾਂ ਵਿੱਚ ਮਜ਼ਦੂਰ ਦਿਵਸ ਨੂੰ ਸਮਰਪਿਤ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਗਿਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਜਸਵਿੰਦਰ ਗਿਰ ਅਤੇ ਜਸਵਿੰਦਰ ਕੌਰ ਨੇ ਕਿਹਾ ਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਨੂੰ ਆਪਣੇ ਹੱਥੀ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਡਾਇਰੈਕਟਰ ਜਸਵਿੰਦਰ ਗਿਰ, ਜਸਵਿੰਦਰ ਕੌਰ, ਪ੍ਰਿੰਸੀਪਲ ਸੁਨੀਤਾ ਰਾਜਪਾਲ ਵੱਲੋਂ ਸਕੂਲ ’ਚ ਡਿਊਟੀ ਨਿਭਾਅ ਰਹੇ ਹੈਲਪਰ ਸਟਾਫ ਨੂੰ ਸਨਮਾਨਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×