For the best experience, open
https://m.punjabitribuneonline.com
on your mobile browser.
Advertisement

ਸਰਕਾਰ ਦਾ ਅੜੀਅਲ ਰਵੱਈਆ ਖ਼ਤਰਨਾਕ: ਨਰੇਸ਼ ਟਿਕੈਤ

07:20 AM Feb 14, 2024 IST
ਸਰਕਾਰ ਦਾ ਅੜੀਅਲ ਰਵੱਈਆ ਖ਼ਤਰਨਾਕ  ਨਰੇਸ਼ ਟਿਕੈਤ
Advertisement

ਲਖਨਊ: ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦਾ ਅੜੀਅਲ ਰਵੱਈਆ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਕਿਸਾਨ ਆਗੂ ਨੇ ਹੈਰਾਨੀ ਜ਼ਾਹਿਰ ਕਰਦਿਆਂ ਪੁੱਛਿਆ, ‘‘ਕੀ ਕਿਸਾਨ ਹਮੇਸ਼ਾ ਅੰਦੋਲਨ ਹੀ ਕਰਦਾ ਰਹੇਗਾ, ਸੜਕਾਂ ਹੀ ਜਾਮ ਕਰਦਾ ਰਹੇਗਾ ਅਤੇ ਦਿੱਲੀ ਵੱਲ ਕੂਚ ਕਰਦਾ ਰਹੇਗਾ? ਸਰਕਾਰ ਦੀ ਵੀ ਕੁਝ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦੇ ਮਾਮਲਿਆਂ ਦਾ ਨੋਟਿਸ ਲੈਣ ਵਿੱਚ ਕੀ ਦਿੱਕਤ ਹੈ? ਅਤੇ ਇਹ ਜਿਹੜਾ ਜ਼ਿੱਦੀ ਰਵੱਈਆ ਹੈ, ਉਹ ਕਿਤੇ ਨਾ ਕਿਤੇ ਖ਼ਤਰਨਾਕ ਸਾਬਿਤ ਹੋ ਰਿਹਾ ਹੈ। ਸਰਕਾਰ ਨੂੰ ਇਨ੍ਹਾਂ ਮੁੱਦਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।’’ ਮੁਜ਼ੱਫਰਨਗਰ ਵਿੱਚ ਪੀਟੀਆਈ ਵੀਡੀਓਜ਼ ਨਾਲ ਗੱਲਬਾਤ ਦੌਰਾਨ ਕਿਸਾਨਾਂ ਦੀਆਂ ਮੰਗਾਂ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ, ‘‘ਵੱਖ-ਵੱਖ ਸੂਬਿਆਂ ਦੀਆਂ ਮੰਗਾਂ ਵੀ ਵੱਖ-ਵੱਖ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×