ਸਰਕਾਰਾਂ ਲੋਕਾਂ ਦਾ ਸਬਰ ਨਾ ਪਰਖਣ: ਊਧਵ ਠਾਕਰੇ
07:12 AM Aug 08, 2024 IST
ਨਵੀਂ ਦਿੱਲੀ, 7 ਅਗਸਤ
ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਬੰਗਲਾਦੇਸ਼ ਦੇ ਹਾਲੀਆ ਘਟਨਾਕ੍ਰਮ ਨੇ ਦੁਨੀਆ ਨੂੰ ਸੁਨੇਹਾ ਦਿੱਤਾ ਕਿ ਜਨਤਾ ਸਭ ਤੋਂ ਉੱਪਰ ਹੈ ਅਤੇ ਸਰਕਾਰਾਂ ਨੂੰ ਉਸ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੰਗਲਾਦੇਸ਼ ’ਚ ਹਿੰਸਾ ਤੇ ਤਸ਼ੱਦਦ ਦੇ ਸ਼ਿਕਾਰ ਹਿੰਦੂਆਂ ਨੂੰ ਬਚਾਉਣ ਲਈ ਵੀ ਕਿਹਾ। ਬੰਗਲਾਦੇਸ਼ ਦੇ ਸਿਆਸੀ ਹਾਲਾਤ ਬਾਰੇ ਸਵਾਲ ਦੇ ਜਵਾਬ ’ਚ ਉਨ੍ਹਾਂ ਪੁੱਛਿਆ, ‘ਕੀ ਤੁਹਾਨੂੰ ਲਗਦਾ ਹੈ ਕਿ ਭਾਰਤ ’ਚ ਵੀ ਅਜਿਹੀ ਸਥਿਤੀ ਬਣ ਸਕਦੀ ਹੈ?’ ਉਨ੍ਹਾਂ ਕਿਹਾ ਕਿ ਇੱਕੋ-ਇੱਕ ਸੁਨੇਹਾ ਇਹ ਹੈ ਕਿ ਜਨਤਾ ਸਭ ਤੋਂ ਉੱਪਰ ਹੈ ਅਤੇ ਦੇਸ਼ ਦੀ ਕਿਸਮਤ ਦਾ ਆਖਰੀ ਫ਼ੈਸਲਾ ਕਰਨ ਵਾਲੀ ਉਹੀ ਹੈ। ਉਨ੍ਹਾਂ ਕਿਹਾ, ‘ਸਿਰਫ਼ ਇੱਕ ਸੁਨੇਹਾ ਹੈ। ਜਨਤਾ ਸਭ ਤੋਂ ਉੱਪਰ ਹੈ ਅਤੇ ਕਿਸੇ ਵੀ ਨੇਤਾ ਨੂੰ ਉਸ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ।’ -ਪੀਟੀਆਈ
Advertisement
Advertisement