ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰ ਵੱਲੋਂ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਐਲਾਨ

07:09 AM Jul 13, 2024 IST

* ਮੋਦੀ ਨੇ ਐਮਰਜੈਂਸੀ ਨੂੰ ਭਾਰਤੀ ਇਤਿਹਾਸ ਦਾ ਕਾਲਾ ਦੌਰ ਦੱਸਿਆ

Advertisement

ਨਵੀਂ ਦਿੱਲੀ, 12 ਜੁਲਾਈ
ਸਰਕਾਰ ਨੇ ਐਮਰਜੈਂਸੀ ਦੇ ਸਮੇਂ ਦੌਰਾਨ ਅਣਮਨੁੱਖੀ ਦੁੱਖ ਝੱਲਣ ਵਾਲੇ ਲੋਕਾਂ ਦੇ ‘ਅਹਿਮ ਯੋਗਦਾਨ’ ਦੀ ਯਾਦ ਵਿੱਚ 25 ਜੂਨ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦਿਨ 1975 ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਵੱਲੋਂ 1975 ਵਿੱਚ ਐਲਾਨੀ ਗਈ ਐਮਰਜੈਂਸੀ ਨੂੰ ਭਾਰਤੀ ਇਤਿਹਾਸ ਦਾ ਕਾਲਾ ਦੌਰ ਦੱਸਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਸੰਵਿਧਾਨ ਹੱਤਿਆ ਦਿਵਸ’ ਮਨਾਉਣ ਨਾਲ ਹਰ ਭਾਰਤੀ ਵਿੱਚ ਵਿਅਕਤੀਗਤ ਆਜ਼ਾਦੀ ਅਤੇ ਲੋਕਤੰਤਰ ਦੀ ਰਾਖੀ ਦੀ ਅਮਰ ਲਾਟ ਬਲਦੀ ਰਹੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਜਾਰੀ ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ 25 ਜੂਨ 1975 ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ‘ਉਸ ਵੇਲੇ ਦੀ ਸਰਕਾਰ ਨੇ ਸੱਤਾ ਦੀ ਦੁਰਵਰਤੋਂ ਕੀਤੀ ਅਤੇ ਭਾਰਤੀਆਂ ’ਤੇ ਵਧੀਕੀਆਂ ਅਤੇ ਅਤਿਆਚਾਰ ਕੀਤੇ ਗਏ।’ ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਲੋਕਾਂ ਨੂੰ ਸੰਵਿਧਾਨ ਤੇ ਇਸ ਦੇ ਲੋਕਤੰਤਰ ’ਤੇ ਪੂਰਾ ਵਿਸ਼ਵਾਸ ਹੈ। -ਪੀਟੀਆਈ

ਮੋਦੀ ਨੇ ਸੁਰਖੀਆਂ ਬਟੋਰਨ ਲਈ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਨੇ ਦੋਸ਼ ਲਾਇਆ ਕਿ ਐਮਰਜੈਂਸੀ ਨੂੰ ‘ਸੰਵਿਧਾਨ ਹੱਤਿਆ ਦਿਵਸ’ ਵਜੋਂ ਮਨਾਉਣ ਦਾ ਕੇਂਦਰ ਸਰਕਾਰ ਦਾ ਕਦਮ ਸਿਰਫ਼ ਸੁਰਖੀਆਂ ਬਟੋਰਨਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 4 ਜੂਨ 2024 ਨੂੰ ‘ਮੋਦੀ ਮੁਕਤੀ ਦਿਵਸ’ ਵਜੋਂ ਯਾਦ ਕੀਤਾ ਜਾਵੇਗਾ। ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਸੁਰਖੀਆਂ ਬਟੋਰਨ ਲਈ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਹੈ। 4 ਜੂਨ 2024 ਨੂੰ ਵਿਅਕਤੀਗਤ, ਸਿਆਸੀ ਅਤੇ ਨੈਤਿਕ ਹਾਰ ਮਿਲਣ ਤੋਂ ਪਹਿਲਾਂ 10 ਸਾਲ ਉਨ੍ਹਾਂ ਅਣਐਲਾਨੀ ਐਰਮਜੈਂਸੀ ਲਾਈ ਹੋਈ ਸੀ।’’ ਉਨ੍ਹਾਂ ਕਿਹਾ ਕਿ ਉਹ ਇੱਕ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਲਈ ‘ਡੈਮੋਕ੍ਰੇਸੀ’ ਦਾ ਮਤਲਬ ਸਿਰਫ ‘ਡੈਮੋ-ਕੁਰਸੀ’ ਹੈ। -ਪੀਟੀਆਈ

Advertisement

Advertisement
Advertisement