ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਦੀ ਲਪੇਟ ’ਚ ਆਇਆ

10:09 PM Jun 23, 2023 IST

ਪੱਤਰ ਪ੍ਰੇਰਕ

Advertisement

ਜੀਂਦ, 6 ਜੂਨ

ਸੇਵਾਮੁਕਤ ਕਰਮਚਾਰੀ ਸੰਘ ਵੱਲੋਂ ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਬ੍ਰਿਜ ਭੂਸ਼ਣ ਅਤੇ ਖੇਡ ਮੰਤਰੀ ਸੰਦੀਪ ਸਿੰਘ ਦਾ ਪੁਤਲਾ ਸਾੜਿਆ ਜਾ ਰਿਹਾ ਸੀ। ਇਸ ਦੌਰਾਨ ਅੱਗ ਦੀ ਚਿੰਗਾਰੀ ਸੰਘ ਦੇ ਪ੍ਰਧਾਨ ਈਸ਼ਵਰ ਠਾਕੁਰ ਨੂੰ ਲੱਗੀ। ਇਸ ਕਾਰਨ ਉਹ ਝੁਲਸ ਗਿਆ। ਮਗਰੋਂ ਈਸ਼ਵਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀਟੂ ਦੇ ਸੱਦੇ ਉੱਤੇ ਜੁਲਾਨਾ ਵਿੱਚ ਖਿਡਾਰੀਆਂ ਦੇ ਸਮਰਥਨ ਵਿੱਚ ਭਵਨ ਨਿਰਮਾਣ ਕਾਮਗਰ ਯੂਨੀਅਨ, ਰਿਟਾਇਰਡ ਕਰਮਚਾਰੀ ਸੰਘ ਅਤੇ ਨਗਰ ਪਾਲਿਕਾ ਦੇ ਕਰਮਚਾਰੀ ਪ੍ਰਦਰਸ਼ਨ ਕਰਕੇ ਪੁਤਲਾ ਸਾੜ ਰਹੇ ਸੀ। ਪੁਤਲਾ ਸਾੜਣ ਸਮੇਂ ਰਿਟਾਇਰਡ ਕਰਮਚਾਰੀ ਸੰਘ ਦੇ ਬਲਾਕ ਪ੍ਰਧਾਨ ਨੇ ਪੁਤਲੇ ਉੱਤੇ ਪੈਟਰੋਲ ਛਿੜਕ ਦਿੱਤਾ। ਇਸ ਨਾਲ ਭਾਂਬੜ ਬਣੀ ਅੱਗ ਨੇ ਈਸ਼ਵਰ ਸਿੰਘ ਠਾਕੁਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਇਸ ਮੌਕੇ ਮਜ਼ਦੂਰ ਨੇਤਾ ਸੁਭਾਸ਼ ਪੰਚਾਲ, ਕਾਮਰੇਡ ਸੁਲਤਾਨ ਜਾਂਗੜਾ ਅਤੇ ਦਿਨੇਸ਼ ਹਾਜ਼ਰ ਸਨ।

Advertisement

Advertisement