For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਦਾਸਤਾਨ-ਏ-ਗਦਰੀ ਸ਼ਹੀਦ ਬਾਬਾ ਭਾਨ ਸਿੰਘ’ ਉੱਤੇ ਗੋਸ਼ਟੀ

06:59 AM Apr 15, 2024 IST
ਪੁਸਤਕ ‘ਦਾਸਤਾਨ ਏ ਗਦਰੀ ਸ਼ਹੀਦ ਬਾਬਾ ਭਾਨ ਸਿੰਘ’ ਉੱਤੇ ਗੋਸ਼ਟੀ
ਗੋਸ਼ਟੀ ਦੌਰਾਨ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਅਪਰੈਲ
ਇੱਥੇ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਪੁਸਤਕ ‘ਦਾਸਤਾਨ-ਏ-ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ (ਪਿੰਡ ਸੁਨੇਤ ਤੋਂ ਕਾਲੇ ਪਾਣੀਆਂ ਤੱਕ) ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ-ਚਰਚਾ ਵਿੱਚ ਪੁਸਤਕ ਦੇ ਦੇ ਲੇਖਕ ਬਲਬੀਰ ਲੌਂਗੋਵਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਕਰਵਾਈ ਗਈ ਇਸ ਗੋਸ਼ਟੀ ਦੀ ਸ਼ੁਰੂਆਤ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਨੇ ਆਏ ਸਰੋਤਿਆਂ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਬਲਬੀਰ ਲੌਂਗੋਵਾਲ ਨੇ ਕਿਹਾ ਗ਼ਦਰ ਲਹਿਰ ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਵਿੱਚ ਅਹਿਮ ਸਥਾਨ ਰੱਖਦੀ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਲਿਖਣਾ ਇੱਕ ਮਾਣ ਵਾਲੀ ਗੱਲ ਹੈ। ਇਹ ਇਤਿਹਾਸਿਕ ਪੁਸਤਕ ਆਉਣ ਵਾਲੀਆਂ ਨਸਲਾਂ ਲਈ ਲੰਮੇਂ ਸਮੇਂ ਤੱਕ ਪ੍ਰੇਰਣਾ ਸਰੋਤ ਬਣੇਗੀ। ਇਸ ਦੌਰਾਨ ਹੋਈ ਭਰਵੀਂ ਵਿਚਾਰ-ਚਰਚਾ ਵਿੱਚ ਕਾਮਰੇਡ ਸੁਰਿੰਦਰ, ਰਾਕੇਸ਼ ਆਜ਼ਾਦ, ਜਗਜੀਤ ਗੁੜੇ ਨੇ ਹਿੱਸਾ ਲਿਆ। ਰਵਿਤਾ ਅਤੇ ਸੁਬੇਗ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਸਟੇਜ ਸਕੱਤਰ ਦੀ ਭੂਮਿਕਾ ਮੀਨੂੰ ਸ਼ਰਮਾ ਨੇ ਨਿਭਾਈ। ਇਸ ਦੌਰਾਨ ਡਾ. ਦਰਸ਼ਨ ਖੇੜੀ, ਗੁਰਵਿੰਦਰ ਸਿੰਘ, ਪ੍ਰਤਾਪ ਸਿੰਘ, ਤੇਜਿੰਦਰ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×