ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਵਾਸੀ ਸ਼ਾਇਰ ਜਗਜੀਤ ਸੰਧੂ ਦੀ ਕਿਤਾਬ ‘ਤਾਪਸੀ’ ਬਾਰੇ ਗੋਸ਼ਟੀ

08:02 AM Aug 13, 2024 IST
ਸਮਾਗਮ ਮੌਕੇ ਹਾਜ਼ਰ ਚੇਅਰਮੈਨ ਸਵਰਨਜੀਤ ਸਵੀ ਅਤੇ ਹੋਰ ਸ਼ਖ਼ਸੀਅਤਾਂ। - ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਗਸਤ
ਅਦਾਰਾ ਸ਼ਬਦ ਜੋਤ ਵੱਲੋਂ ਪਰਵਾਸੀ ਸ਼ਾਇਰ ਜਗਜੀਤ ਸੰਧੂ ਦੀ ਕਿਤਾਬ ‘ਤਾਪਸੀ’ ਉੱਪਰ ਗੋਸ਼ਟੀ ਕਰਵਾਈ ਗਈ। ਕਿਤਾਬ ਬਾਰੇ ਪਰਚੇ ਮਨਪ੍ਰੀਤ ਜੱਸ ਅਤੇ ਬਲਵਿੰਦਰ ਚਾਹਲ ਨੇ ਪੜ੍ਹੇ ਜਿਨ੍ਹਾਂ ’ਤੇ ਹੋਈ ਚਰਚਾ ਵਿੱਚ ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਡਾ. ਸਰਬਜੀਤ ਸਿੰਘ, ਸੁਖਦੇਵ ਸਿਰਸਾ ਅਤੇ ਸਿਮਰਨ ਅਕਸ ਨੇ ਆਪਣੇ ਵਿਚਾਰ ਪੇਸ਼ ਕੀਤੇ। ਨਾਰੀਵਾਦੀ ਕਵਿਤਾ ਉੱਪਰ ਲਿਖੀ ਗਈ ਇਸ ਪੁਸਤਕ ਬਾਰੇ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਬਿਹਤਰੀਨ ਕਵਿਤਾਵਾਂ ਦੇ ਅੰਸ਼ ਪੇਸ਼ ਕੀਤੇ। ਸਮਾਗਮ ਦੇ ਦੂਜੇ ਪੜਾਅ ਵਿੱਚ ਸ਼ਾਇਰ ਜਗਜੀਤ ਸੰਧੂ ਨੇ ਆਪਣੇ ਸਾਹਿਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਬਾਰੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਸਮਾਗਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਯੰਗ ਰਾਈਟਰਜ਼ ਪੀਏਯੂ ਅਤੇ ਸ਼ਬਦ ਲੋਕ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਤਾਬ ਬਾਰੇ ਅਤੇ ਸਮਾਗਮ ਬਾਰੇ ਵਿਸ਼ੇਸ਼ ਟਿੱਪਣੀਆਂ ਕੀਤੀਆਂ ਅਤੇ ਅਦਾਰਾ ਸ਼ਬਦ ਜੋਤ ਦੀ ਸਾਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਪ੍ਰਭਜੋਤ ਸੋਹੀ ਨੇ ਨਿਭਾਈ। ਅਦਾਰਾ ‘ਸ਼ਬਦ ਜੋਤ’ ਦੇ ਹੋਰਨਾਂ ਮੈਂਬਰਾਂ ਰਵਿੰਦਰ ਰਵੀ, ਮੀਤ ਅਨਮੋਲ, ਰਾਜਦੀਪ ਤੂਰ ਅਤੇ ਪਾਲੀ ਖ਼ਾਦਿਮ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਨਿਰਮਲ ਜੌੜਾ, ਰਾਵਿੰਦਰ ਭੱਠਲ, ਸੁਰਜੀਤ ਜੱਜ, ਗੁਲਜ਼ਾਰ ਪੰਧੇਰ, ਇੰਦਰਜੀਤ ਲੋਟੇ, ਅਜੀਤ ਪਿਆਸਾ, ਦਵਿੰਦਰ ਦਿਲਰੂਪ, ਜਸਪ੍ਰੀਤ ਫਲਕ ਤੇ ਜਸਪ੍ਰੀਤ ਕੌਰ ਨੇ ਸ਼ਿਰਕਤ ਕੀਤੀ।

Advertisement

Advertisement
Advertisement