For the best experience, open
https://m.punjabitribuneonline.com
on your mobile browser.
Advertisement

ਗੂਗਲ ਵੱਲੋਂ ਪਲੇਅ ਸਟੋਰ ’ਤੇ ਭਾਰਤੀ ਐਪਸ ਦੀ ਬਹਾਲੀ ਸ਼ੁਰੂ

06:50 AM Mar 06, 2024 IST
ਗੂਗਲ ਵੱਲੋਂ ਪਲੇਅ ਸਟੋਰ ’ਤੇ ਭਾਰਤੀ ਐਪਸ ਦੀ ਬਹਾਲੀ ਸ਼ੁਰੂ
Advertisement

ਨਵੀਂ ਦਿੱਲੀ, 5 ਮਾਰਚ
ਗੂਗਲ ਨੇ ਉਨ੍ਹਾਂ ਲਗਪਗ 250 ਭਾਰਤੀ ਐਪਸ ਨੂੰ ਆਰਜ਼ੀ ਤੌਰ ’ਤੇ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀਆਂ ਉਸ ਨੇ ਬਿਲਿੰਗ ਵਿਵਾਦ ਕਾਰਨ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤੀਆਂ ਸਨ। ਕੰਪਨੀ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਪਲੇਅ ਸਟੋਰ ਤੋਂ ਐਪਸ ਹਟਾਉਣ ਕਾਰਨ ਗੂਗਲ ਨੂੰ ਸਰਕਾਰ ਵੱਲੋਂ ਆਲੋਚਨਾ ਦਾ ਸਾਹਮਣਾ ਕਰਨ ਪੈ ਰਿਹਾ ਸੀ ਪਰ ਹਾਲੇ ਇਹ ਵਿਵਾਦ ਖਤਮ ਨਹੀਂ ਹੋਇਆ ਹੈ। ਗੂਗਲ ਨੇ ਕਿਹਾ ਕਿ ਕੰਪਨੀ ਵੱਲੋਂ ਇਨ੍ਹਾਂ ਮੈਨਟੀਮੋਨੀ, ਡੇਟਿੰਗ ਅਤੇ ਹੋਰ ਐਪਸ ਨੂੰ ਪਲੇਅ ਸਟੋਰ ’ਤੇ ਵਾਪਸ ਲਿਆਉਣ ਆਗਿਆ ਦਿੱਤੀ ਜਾ ਰਹੀ ਹੈ ਪਰ ਦੋਵੇਂ ਧਿਰਾਂ ਵੱਲੋਂ ਮਸਲੇ ਦੇ ਹੱਲ ਲਈ ਗੱਲਬਾਤ ਦੌਰਾਨ ਗੂਗਲ ਕੰਪਨੀਆਂ ਨੂੰ 11 ਤੋਂ 26 ਫ਼ੀਸਦ ਤੱਕ ਸੇਵਾ ਕਰ ਲਈ ਬਿੱਲ ਭੇਜਣਾ ਜਾਰੀ ਰੱਖੇਗਾ। ਟੈਲੀਕਾਮ ਅਤੇ ਸੂਚਨਾ ਤੇ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਜਿਨ੍ਹਾਂ ਨੇ ਕਿਹਾ ਕਿ ਗੂਗਲ ਸਾਰੀਆਂ ਐਪਸ ਨੂੰ ਸੂਚੀ ’ਚ ਸ਼ਾਮਲ ਕਰਨ ਲਈ ਤਿਆਰ ਹੋ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×