For the best experience, open
https://m.punjabitribuneonline.com
on your mobile browser.
Advertisement

ਗੋਲਡੀ ਦੇ ‘ਆਪ’ ਵਿੱਚ ਜਾਣ ਨਾਲ ਸਿਆਸੀ ਸਮੀਕਰਨ ਬਦਲੇ

07:24 AM May 02, 2024 IST
ਗੋਲਡੀ ਦੇ ‘ਆਪ’ ਵਿੱਚ ਜਾਣ ਨਾਲ ਸਿਆਸੀ ਸਮੀਕਰਨ ਬਦਲੇ
Advertisement

ਹਰਦੀਪ ਸਿੰਘ ਸੋਢੀ
ਧੂਰੀ, 1 ਮਈ
ਧੂਰੀ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਗੋਲਡੀ ਦੇ ਇਸ ਫ਼ੈਸਲੇ ਨੇ ਧੂਰੀ ਹਲਕੇ ਦੇ ਸਾਰੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਗੋਲਡੀ ਦੇ ਫ਼ੈਸਲੇ ਮਗਰੋਂ ਸੰਗਰੂਰ ਹਲਕੇ ਦੀ ਰਾਜਨੀਤੀ ਬਿਲਕੁਲ ਬਦਲਣ ਜਾ ਰਹੀ ਹੈ ਕਿਉਂਕਿ ਗੋਲਡੀ ਦੇ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਉਨ੍ਹਾਂ ਤਰਫੋ ਜਦੋਂ 2022 ਵਿੱਚ ਲੋਕ ਸਭਾ ਦੀ ਜ਼ਿਮਨੀ ਚੋਣ ਲੜੀ ਸੀ ਉਸ ਸਮੇਂ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਨੇ ਪੂਰੇ ਜ਼ਿਲ੍ਹੇ ਵਿੱਚ ਪ੍ਰਚਾਰ ਕਰਦਿਆਂ ਤਕੜਾ ਵੋਟ ਬੈਂਕ ਬਣਾ ਲਿਆ ਸੀ ਜਿਸ ਦਾ ਫਾਇਦਾ ਹੁਣ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਜਾਂਦਾ ਦਿਖ ਰਿਹਾ।
ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਭਾਵੇਂ ਗੋਲਡੀ ਦੇ ਇਸ ਫ਼ੈਸਲੇ ਨੂੰ ਬਹੁਤੀ ਤਵੱਜੋਂ ਨਹੀਂ ਦੇ ਰਹੇ ਪਰ ਕੁਝ ਹੱਦ ਤੱਕ ਕਾਂਗਰਸ ਪਾਰਟੀ ਦਾ ਗ੍ਰਾਫ ਇਸ ਫੈਸਲੇ ਨਾਲ ਥੱਲੇ ਹੀ ਆਇਆ ਹੈ।
ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਗੋਲਡੀ ਦੀ ਸਿਆਸੀ ਤਕਰੀਰ ਤੋਂ ਬਹੁਤ ਪ੍ਰਭਾਵਿਤ ਹੁੰਦੇ ਰਹੇ ਹਨ ਪਰ ਹੁਣ ਗੋਲਡੀ ਦਾ ਇਹ ਸਿਆਸੀ ਫੈਸਲਾ ਕਿਸ ਪਾਰਟੀ ਨੂੰ ਲਾਭ ਦੇਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੂਜੇ ਪਾਸੇ ਦਲਵੀਰ ਸਿੰਘ ਗੋਲਡੀ ਧੜੇ ਦੇ ਆਗੂਆਂ ਨੇ ਵੀ ਇੱਕ-ਇੱਕ ਕਰਕੇ ਕਾਂਗਰਸ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×