For the best experience, open
https://m.punjabitribuneonline.com
on your mobile browser.
Advertisement

ਫੌਜੀ ਦੇ ਘਰੋਂ ਸੋਨਾ, ਚਾਂਦੀ ਤੇ ਨਕਦੀ ਚੋਰੀ

10:35 AM Oct 09, 2024 IST
ਫੌਜੀ ਦੇ ਘਰੋਂ ਸੋਨਾ  ਚਾਂਦੀ ਤੇ ਨਕਦੀ ਚੋਰੀ
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 8 ਅਕਤੂਬਰ
ਨੇੜਲੇ ਪਿੰਡ ਫਲੇੜਾ  ਦੇ ਸਾਬਕਾ ਫੌਜੀ ਦੇ ਘਰ ਦੇ ਜਿੰਦਰੇ ਤੋੜ ਕੇ ਸੋਨੇ, ਚਾਂਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਐੱਸਐੱਚਓ ਸਦਰ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਨਵਦੀਪ ਸਿੰਘ ਵਾਸੀ ਫਲੇੜਾ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਹ ਫੌਜ ਵਿੱਚੋਂ ਸੇਵਾਮੁਕਤ ਹੈ ਅਤੇ ਅੱਜ ਕੱਲ੍ਹ ਡਿਫੈਂਸ ਸਕਿਉਰਟੀ ਕੋਰ ਵਿੱਚ ਜੰਮੂ ’ਚ ਡਿਊਟੀ ਕਰ ਰਿਹਾ ਹੈ ਅਤੇ ਬੱਚੇ ਤੇ ਪਤਨੀ ਪਟਿਆਲਾ ਵਿਚਲੇ ਸਰਕਾਰੀ ਕੁਆਰਟਰ ’ਚ ਰਹਿੰਦੇ ਹਨ।  ਨਵਦੀਪ ਸਿੰਘ ਦੇ ਪਿੰਡ ਫਲੇੜਾ ਵਿਚਲੇ ਜੱਦੀ ਮਕਾਨ ਦੇ ਜਿੰਦਰੇ ਤੋੜ ਕੇ 30 ਤੋਲੇ ਚਾਂਦੀ ਤੇ ਕਰੀਬ 4 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਗਈ। ਪੁਲੀਸ ਨੇ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Author Image

sukhwinder singh

View all posts

Advertisement