Gold; ਸੋਨੇ ਦਾ ਭਾਅ ਰਿਕਾਰਡ 98,100 ਰੁਪਏ ਪ੍ਰਤੀ ਤੋਲਾ ਹੋਇਆ
08:07 PM Apr 16, 2025 IST
ਨਵੀਂ ਦਿੱਲੀ, 16 ਅਪਰੈਲ
ਅਮਰੀਕਾ ਤੇ ਚੀਨ ਵਿਚਾਲੇ ਵਧ ਰਹੀ ਵਪਾਰ ਜੰਗ ਕਾਰਨ ਆਲਮੀ ਪੱਧਰ ’ਤੇ ਸੁਰੱਖਿਅਤ ਨਿਵੇਸ਼ ਵਜੋਂ ਭਾਰੀ ਖਰੀਦਦਾਰੀ ਕਾਰਨ ਅੱਜ ਦਿੱਲੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦਾ ਭਾਅ 1,650 ਰੁਪਏ ਵਧ ਕੇ 98,100 ਰੁਪਏ ਪ੍ਰਤੀ 10 ਗ੍ਰਾਮ (ਪ੍ਰਤੀ ਤੋਲਾ) ਦੇ ਹੁਣ ਤੱਕ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਮੁਤਾਬਕ 99.9 ਫ਼ੀਸਦ ਖ਼ਰਾ ਸੋਨਾ ਮੰਗਲਵਾਰ ਨੂੰ 96,450 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਬੰਦ ਹੋਇਆ ਸੀ। ਸੋਨੇ ਦੀ ਕੀਮਤ ’ਚ ਇਸ ਸਾਲ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ 18,710 ਜਾਂ 23.56 ਫ਼ੀਸਦ ਵਾਧਾ ਹੋਇਆ ਹੈ। ਇਸੇ ਤਰ੍ਹਾਂ 99.5 ਫ਼ੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 1,650 ਰੁਪਏ ਦੇ ਵਾਧੇ 96,000 ਤੋਂ ਵਧ ਕੇ 97,650 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। ਦੂਜੇ ਪਾਸੇ ਚਾਂਦੀ ਭਾਅ 1,900 ਰੁਪਏ ਵਧ ਕੇ 99,400 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਲੰਘੇ ਦਿਨ ਚਾਂਦੀ ਦੀ ਕੀਮਤ 97,500 ਰੁਪਏ ਪ੍ਰਤੀ ਕਿੱਲੋ ਰਹੀ ਸੀ। -ਪੀਟੀਆਈ
Advertisement
Advertisement