Leh-Manali national highway open: ਲੇਹ-ਮਨਾਲੀ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਿਆ
10:31 PM May 12, 2025 IST
ਸ਼ਿਮਲਾ, 12 ਮਈ
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਲੇਹ-ਮਨਾਲੀ ਕੌਮੀ ਮਾਰਗ (ਐਨਐਚ-3) ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜੋ ਲੱਦਾਖ ਨੂੰ ਮਨਾਲੀ ਰਾਹੀਂ ਭਾਰਤ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਬੀਆਰਓ ਨੇ ਇਸ ਤੋਂ ਪਹਿਲਾਂ ਇਸ ਸੜਕ ਤੋਂ ਬਰਫ ਹਟਾਈ। ਬੀਆਰਓ ਨੇ ਕਿਹਾ ਕਿ ਇਹ 475 ਕਿਲੋਮੀਟਰ ਲੰਬਾ ਮਾਰਗ ਨਵੰਬਰ 2024 ਤੋਂ ਬੰਦ ਸੀ ਤੇ ਇਹ ਹਥਿਆਰਬੰਦ ਬਲਾਂ ਦੀ ਆਵਾਜਾਈ ਅਤੇ ਲੱਦਾਖ ਵਿੱਚ ਅੱਗੇ ਵਾਲੇ ਖੇਤਰਾਂ ਵਿੱਚ ਜ਼ਰੂਰੀ ਸਪਲਾਈ ਲਈ ਮਹੱਤਵਪੂਰਨ ਹੈ। ਹੁਣ ਇਸ ਮਾਰਗ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਟੀਮਾਂ ਨੇ ਉੱਚਾਈ ਵਾਲੇ ਪਾਸਿਆਂ ’ਤੇ ਕੁਝ ਸਥਾਨਾਂ ’ਤੇ 15 ਫੁੱਟ ਤੱਕ ਉੱਚੀਆਂ ਬਰਫ਼ ਦੀਆਂ ਕੰਧਾਂ ਨੂੰ ਸਾਫ਼ ਕੀਤਾ ਜਿਨ੍ਹਾਂ ਵਿੱਚ ਟੈਂਗਲਾਂਗ ਲਾ (17,480 ਫੁੱਟ), ਲਾਚੁੰਗ ਲਾ (16,616 ਫੁੱਟ), ਨਕੀ ਲਾ (15,563 ਫੁੱਟ) ਅਤੇ ਬਾਰਚਾਲਾ ਸ਼ਾਮਲ ਹਨ।
Advertisement
Advertisement