ਸੋਨਾ ਰਿਕਾਰਡ ਉੱਚਾਈ ’ਤੇ
06:44 AM Oct 08, 2024 IST
ਨਵੀਂ ਦਿੱਲੀ: ਲਗਾਤਾਰ ਖਰੀਦਦਾਰੀ ਅਤੇ ਵਿਦੇਸ਼ੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਦੇ ਕਾਰਨ ਅੱਜ ਸੋਨਾ 78,700 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪੁੱਜ ਗਿਆ ਹੈ। ਸ਼ੁੱਕਰਵਾਰ ਨੂੰ ਇਹ 78,450 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 200 ਰੁਪਏ ਚੜ੍ਹ ਕੇ 78,300 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ 200 ਰੁਪਏ ਡਿੱਗ ਕੇ ਅੱਜ 94,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ, ਜੋ ਸ਼ੁੱਕਰਵਾਰ ਨੂੰ 94,200 ਰੁਪਏ ਪ੍ਰਤੀ ਕਿਲੋ ਸੀ। -ਪੀਟੀਆਈ
Advertisement
Advertisement