Front-running case: ਸੇਬੀ ਨੇ ‘ਫਰੰਟ ਰਨਿੰਗ’ ਮਾਮਲੇ ਵਿੱਚ ਦੋ ਇਕਾਈਆਂ ’ਤੇ ਪਾਬੰਦੀ ਲਗਾਈ
ਨਵੀਂ ਦਿੱਲੀ, 22 ਦਸੰਬਰ
ਭਾਰਤੀ ਸਕਿਓਰਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਨੇ ਪੀਐੱਨਬੀ ਮੈੱਟਲਾਈਫ ਇੰਡੀਆ ਇਸ਼ੋਰੈਂਸ ਕੰਪਨੀ ਦੇ ਇਕਿਊਟੀ ਡੀਲਰ ਸਚਿਨ ਬਕੁਲ ਦਗਲੀ ਅਤੇ ਅੱਠ ਹੋਰ ਇਕਾਈਆਂ ਨਾਲ ਜੁੜੀ ਇਕ ‘ਫਰੰੰਟ ਰਨਿੰਗ’ ਯੋਜਨਾ ਦਾ ਪਰਦਾਫਾਸ਼ ਕੀਤਾਹੈ। ਇਨ੍ਹਾਂ ਲੋਕਾਂ ਨੇ ਇਸ ਯੋਜਨਾ ਰਾਹੀਂ 21..16 ਕਰੋੜ ਰੁਪਏ ਦਾ ਗੈਰ-ਕਾਨੂੰਨੀ ਲਾਭ ਕਮਾਇਆ ਸੀ। ‘ਫਰੰਟ ਰਨਿੰਗ’ ਤੋਂ ਅਗਾਊਂ ਸੂਚਨਾ ਦੇ ਆਧਾਰ ’ਤੇ ਸ਼ੇਅਰ ਬਾਜ਼ਾਰ ਵਿੱਚ ਲੈਣ-ਦੇਣ ਕਰਨਾ ਅਤੇ ਲਾਭ ਕਮਾਉਣਾ ਹੈ। ਉਸ ਸਮੇਂ ਤੱਕ ਇਹ ਸੂਚਨਾ ਗਾਹਕਾਂ ਨੂੰ ਮੁਹੱਈਆ ਨਹੀਂ ਹੁੰਦੀ ਹੈ। ਇਨ੍ਹਾਂ ਇਕਾਈਆਂ ਵੱਲੋਂ ਫਰੰਟ ਰਨਿੰਗ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਸੇਬੀ ਨੇ ਸ਼ੁੱਕਰਵਾਰ ਨੂੰ ਇਕ ਅੰਤਰਿਮ ਆਦੇਸ਼ ਰਾਹੀਂ ਸਚਿਨ ਬਕੁਲ ਦਗਲੀ ਅਤੇ ਅੱਠ ਹੋਰ ਇਕਾਈਆਂ ’ਤੇ ਸਕਿਓਰਟੀਜ਼ ਮਾਰਕੀਟ ’ਚ ਕੰਮ ਕਰਨ ’ਤੇ ਪਾਬੰਦੀ ਲਗਾ ਦਿੱਤੀ ਅਤੇ ਉਨ੍ਹਾਂ ਵੱਲੋਂ ਕਮਾਏ ਗਏ ਗੈਰ ਕਾਨੂੰਨੀ ਲਾਭ ਨੂੰ ਜ਼ਬਤ ਕਰ ਲਿਆ। ਸੇਬੀ ਨੇ ਕੁਝ ਇਕਾਈਆਂ ਵੱਲੋਂ ਵੱਡੇ ਗਾਹਕਾਂ ਦੇ ਪੀਐੱਨਬੀ ਮੈੱਟਲਾਈਫ ਇੰਡੀਆ ਬੀਮਾ ਕੰਪਨੀ ਲਿਮਿਟਡ ਦੇ ਲੈਣ-ਦੇਣ ਵਿੱਚ ਸ਼ੱਕੀ ‘ਫਰੰਟ ਰਨਿੰਗ’ ਦੀ ਜਾਂਚ ਕੀਤੀ ਸੀ।
ਜਾਂਚ ਦਾ ਮਕਸਦ ਇਹ ਪਤਾ ਲਾਉਣਾ ਸੀ ਕਿ ਕੀ ਸ਼ੱਕੀ ਇਕਾਈਆਂ ਨੇ ਡੀਲਰਾਂ ਅਤੇ/ਜਾਂ ਫੰਡ ਮੈਨੇਜਰਾਂ ਸਣੇ ਹੋਰ ਲੋਕਾਂ ਦੇ ਨਾਲ ਮਿਲੀਭੁਗਤ ਕਰ ਕੇ ਵੱਡੇ ਗਾਹਕਾਂ ਦੇ ਲੈਣ-ਦੇਣ ਵਿੱਚ ਫਰੰਟ ਰਨਿੰਗ ਕੀਤੀ ਸੀ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਸੇਬੀ ਦੇ ਪੀਐੱਫਯੂਟੀਪੀ (ਧੋਖਾਧੜੀ ਤੇ ਅਣਉਚਿਤ ਵਪਾਰ ਵਿਵਹਾਰ ਰੋਕਥਾਮ) ਨੇਮਾਂ ਅਤੇ ਸੇਬੀ ਐਕਟ ਦੇ ਪ੍ਰਬੰਧਾਂ ਦੀ ਉਲੰਘਣਾ ਕੀਤੀ ਸੀ। ਜਾਂਚ ਦਾ ਸਮਾਂ ਪਹਿਲੀ ਜਨਵਰੀ ਤੋਂ 19 ਜੁਲਾਈ 2024 ਤੱਕ ਸੀ। ਆਪਣੀ ਜਾਂਚ ਵਿੱਚ ਸੇਬੀ ਨੇ ਦੇਖਿਆ ਕਿ ਪੀਐੱਨਬੀ ਮੈੱਟਲਾਈਫ ਵਿੱਚ ਲੈਣ-ਦੇਣ ਨਾਲ ਸਬੰਧਤ ਜ਼ਿਆਦਾਤਰ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਸਚਿਨ ਦਗਲੀ ਨੂੰ ਸੌਂਪਿਆ ਗਿਆ ਸੀ। ਰੈਗੂਲੇਟਰ ਨੇ ਪਾਇਆ ਕਿ ਸਚਿਨ ਬਕੁਲ ਦਗਲੀ (ਇਕਿਊਟੀ ਡੀਲਰ, ਪੀਐੱਨਬੀ ਮੈੱਟਲਾਈਫ) ਅਤੇ ਉਨ੍ਹਾਂ ਦੇ ਭਰਾ ਤੇਜਸ ਦਗਲੀ (ਇਕਿਊਟੀ ਟਰੇਡਰਜ਼, ਇਨਵੈਸਟੈੱਕ) ਨੇ ਪੀਐੱਨਬੀ ਮੈੱਟਲਾਈਫ ਅਤੇ ਇਨਵੈਸਟੈੱਕ ਦੇ ਸੰਸਥਾਗਤ ਗਾਹਕਾਂ ਦੇ ਆਗਾਮੀ ਆਰਡਰ ਬਾਰੇ ਖੁਫ਼ੀਆ ਤੇ ਗੈਰ ਜਨਤਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਇਸ ਜਾਣਕਾਰੀ ਦਾ ਇਸਤੇਮਾਲ ਲੈਣ-ਦੇਣ ਲਈ ਕੀਤਾ ਅਤੇ ਇਸ ਨੂੰ ਸੰਦੀਪ ਸ਼ੰਭਰਕਰ ਨਾਲ ਸਾਂਝਾ ਕੀਤਾ, ਜਿਸ ਨਾ ਧਨਮਾਤਾ ਰਿਐਲਟੀ ਪ੍ਰਾਈਵੇਟ ਲਿਮਿਟਡ (ਡੀਆਰਪੀਐੱਲ), ਵਰਥੀ ਡਿਸਟ੍ਰੀਬਿਊਟਰਜ਼ ਪ੍ਰਾਈਵੇਟ ਲਿਮਿਟਡ (ਡਬਲਿਊਡੀਪੀਐੱਲ) ਅਤੇ ਪ੍ਰਗਨੇਸ਼ ਸੰਘਵੀ ਦੇ ਖਾਤਿਆਂ ਰਾਹੀਂ ਫਰੰਟ ਲਰਨਿੰਗ ਲੈਣ-ਦੇਣ ਅਮਲ ਵਿੱਚ ਲਿਆਂਦਾ।
ਡੀਆਰਪੀਐੱਲ ਅਤੇ ਡਬਲਿਊਡੀਪੀਐੱਲ ਦੇ ਡਾਇਰੈਕਟਰ, ਜਿਨ੍ਹਾਂ ਵਿੱਚ ਕੀਰਤੀ ਕੁਮਾਰ ਸ਼ਾਹ, ਕਵਿਤਾ ਸਾਹਾ ਅਤੇ ਜਿਗਨੇਸ਼ ਨਿਕੁਲਭਾਈ ਦਭੀ ਸ਼ਾਮਲ ਹਨ, ਨੇ ਵੀ ਇਸ ਯੋਜਨਾ ਦਾ ਫਾਇਦਾ ਉਠਾਇਆ। -ਪੀਟੀਆਈ