For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਲੜਕੀ ਹਲਾਕ

09:03 AM May 24, 2024 IST
ਸੜਕ ਹਾਦਸੇ ਵਿੱਚ ਲੜਕੀ ਹਲਾਕ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 23 ਮਈ
ਇੱਥੇ ਕਾਰ ਦੀ ਟੱਕਰ ਕਾਰਨ ਸਕੂਟੀ ਸਵਾਰ ਇਕ ਲੜਕੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਹਰਮਨ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਪਿੰਡ ਹਰਿਆਊ ਵਜੋਂ ਹੋਈ ਹੈ। ਇਸ ਸਬੰਧੀ ਸਦਰ ਪੁਲੀਸ ਨੇ ਲੜਕੀ ਦੇ ਭਰਾ ਗੋਲਡੀ ਸਿੰਘ ਦੇ ਬਿਆਨ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸਐੱਚਓ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਗੋਲਡੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਛੋਟੀ ਭੈਣ ਹਰਮਨ ਕੌਰ ਉਸ ਦੇ ਪਿਤਾ ਹਰਵਿੰਦਰ ਸਿੰਘ ਨਾਲ ਡਿਊਟੀ ’ਤੇ ਜਾ ਰਹੀ ਸੀ। ਇਸ ਦੌਰਾਨ ਉਸ ਦਾ ਪਿਤਾ ਆਪਣੇ ਮੋਟਰਸਾਈਕਲ ਤੇ ਉਸ ਦੀ ਭੈਣ ਇਲੈਕਟ੍ਰਾਨਿਕ ਸਕੂਟੀ ’ਤੇ ਸੀ। ਜਦੋਂ ਉਹ ਗੁਰੂ ਨਾਨਕ ਨਗਰ ਚੂੜਲ ਕਲਾਂ ਪੁੱਜੇ ਤਾਂ ਪਿੰਡ ਤਲਵਾੜਾ ਪਾਸਿਓਂ ਇਕ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਕਾਰ ਚਲਾਉਂਦੇ ਹੋਏ ਹਰਮਨ ਕੌਰ ਦੀ ਸਕਟੂੀ ਵਿੱਚ ਟੱਕਰ ਮਾਰੀ ਜਿਸ ਕਾਰਨ ਹਰਮਨ ਸੜਕ ਉਤੇ ਡਿੱਗ ਕੇ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਦਾਖਲ ਕਰਵਾਉਣ ’ਤੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ।

Advertisement

ਟਰਾਲਾ ਪਲਟਣ ਕਾਰਨ ਆਵਾਜਾਈ ’ਚ ਵਿਘਨ

ਦੇਵੀਗੜ੍ਹ (ਪੱਤਰ ਪ੍ਰੇਰਕ): ਪਟਿਆਲਾ-ਪਿਹੋਵਾ ਰਾਜ ਮਾਰਗ ’ਤੇ ਅੱਜ ਦੁਪਹਿਰ ਟਰਾਲਾ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰਾਲਾ ਰਾਜਸਥਾਨ ਤੋਂ ਕਵਾਇਲਾਂ ਦੇ ਵੱਡੇ ਵੱਡੇ ਰੋਲਾਂ ਨਾਲ ਭਰਿਆ ਹੋਇਆ ਸੀ ਤੇ ਸ਼ੰਭੂ ਸਥਿਤ ਕਿਸੇ ਫੈਕਟਰੀ ਵਿੱਚ ਜਾਣਾ ਸੀ। ਦੇਵੀਗੜ੍ਹ ’ਚ ਜਦੋਂ ਗੁਥਮੜਾ ਨੇੜਿਓਂ ਗੁਜ਼ਰਿਆ ਤਾਂ ਕਿਸੇ ਹੋਰ ਵਾਹਨ ਵੱਲੋਂ ਓਵਰਟੇਕ ਕਰਨ ’ਤੇ ਟਰਾਲੇ ਦਾ ਸੰਤੂਲਨ ਵਿਗੜ ਗਿਆ ਅਤੇ ਟਰਾਲੇ ’ਚੋਂ ਇੱਕ ਕਵਾਇਲਾਂ ਦਾ ਵੱਡਾ ਰੋਲ ਸੜਕ ’ਤੇ ਗਿਰ ਗਿਆ ਅਤੇ ਟਰਾਲਾ ਪਲਟ ਗਿਆ। ਇਸ ਕਾਰਨ ਆਵਾਜਾਈ ਵਿੱਚ ਕਾਫੀ ਵਿਘਨ ਪਿਆ। ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਆ ਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ। ਇਸ ਮੌਕੇ ਟਰੱਕ ਡਰਾਇਵਰ ਨੇ ਦੱਸਿਆ ਕਿ ਉਸ ਦੇ ਟਰਾਲੇ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement
Author Image

joginder kumar

View all posts

Advertisement
Advertisement
×