ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਰ ’ਚ ਗੋਲੀ ਲੱਗਣ ਕਾਰਨ ਬੱਚੀ ਜ਼ਖ਼ਮੀ

06:58 AM Jan 14, 2025 IST

ਗਗਨਦੀਪ ਅਰੋੜਾ
ਲੁਧਿਆਣਾ, 13 ਜਨਵਰੀ
ਇੱਥੇ ਲੋਹੜੀ ਮੌਕੇ ਨਿਊ ਮਾਧੋਪੁਰੀ ਇਲਾਕੇ ਵਿੱਚ ਆਪਣੀ ਛੱਤ ’ਤੇ ਪਤੰਗ ਉਡਦੇ ਦੇਖ ਰਹੀ 11 ਸਾਲਾ ਬੱਚੀ ਦੇ ਸਿਰ ਵਿੱਚ ਅਚਾਨਕ ਗੋਲੀ ਲੱਗ ਗਈ। ਗੋਲੀ ਲੱਗਣ ਦਾ ਪਤਾ ਉਸ ਦੀ ਮਾਂ ਨੂੰ ਉਸ ਵੇਲੇ ਚੱਲਿਆ, ਜਦੋਂ ਬੱਚੀ ਆਸ਼ਿਆਨਾ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗਿਆ। ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਬੱਚੀ ਦੇ ਸਿਰ ਦੇ ਉਪਰ ਹੀ ਲੱਗੀ ਗੋਲੀ ਕੱਢ ਦਿੱਤੀ ਤੇ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਬੱਚੀ ਦੇ ਪਿਤਾ ਨਾਸਿਰ ਆਲਮ ਅਨੁਸਾਰ ਲੜਕੀ ਆਪਣੀ ਮਾਂ ਨਾਲ ਘਰ ਦੀ ਛੱਤ ’ਤੇ ਪਤੰਗ ਉਡਦੇ ਦੇਖਣ ਗਈ ਸੀ। ਜਦੋਂ ਉਹ ਛੱਤ ’ਤੇ ਡਿੱਗੀ ਪਤੰਗ ਨੂੰ ਚੁੱਕਣ ਲੱਗੀ ਤਾਂ ਇੱਕ ਤਿੱਖੀ ਚੀਜ਼ ਆ ਕੇ ਉਸ ਦੇ ਸਿਰ ’ਚ ਵੱਜੀ ਤੇ ਖੂਨ ਵਹਿਣ ਲੱਗਾ ਤਾਂ ਡਾਕਟਰ ਕੋਲ ਜਾ ਕੇ ਪਤਾ ਲੱਗਿਆ ਕਿ ਬੱਚੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਏਸੀਪੀ ਦਵਿੰਦਰ ਚੌਧਰੀ ਦਾ ਕਹਿਣਾ ਹੈ ਕਿ ਪੁਲੀਸ ਟੀਮ ਨੇ ਇਲਾਕੇ ਦੀ ਤਲਾਸ਼ੀ ਲਈ ਹੈ। ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

Advertisement

Advertisement