ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿੱਦੜਬਾਹਾ: ਆਮਦਨ ਪੱਖੋਂ ਅੰਮ੍ਰਿਤਾ ਵੜਿੰਗ ਮੋਹਰੀ

10:53 AM Oct 28, 2024 IST
ਅੰਮ੍ਰਿਤਾ ਵੜਿੰਗ, ਹਰਦੀਪ ਸਿੰਘ ਡਿੰਪੀ ਢਿਲੋਂ, ਮਨਪ੍ਰੀਤ ਬਾਦਲ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 27 ਅਕਤੂਬਰ
ਗਿੱਦੜਬਾਹਾ ਜ਼ਿਮਨੀ ਚੋਣ ਦੇ ਮੁੱਖ ਮੁਕਾਬਲੇ ’ਚ ਸ਼ਾਮਲ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਕਾਰੋਬਾਰ ਤੇ ਕਮਾਈ ਪੱਖੋਂ ਆਪਣੇ ਵਿਰੋਧੀ ਉਮੀਦਵਾਰਾਂ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨਾਲੋਂ ਮੋਹਰੀ ਹੈ। ਨਾਮਜ਼ਦਗੀ ਪੱਤਰਾਂ ਨਾਲ ਨੱਥੀ ਵੇਰਵਿਆਂ ਅਨੁਸਾਰ ਪਰਿਵਾਰਕ ਕਾਰੋਬਾਰ ਨਾਲ ਜੁੜੀ ਅੰਮ੍ਰਿਤਾ ਵੜਿੰਗ ਦੀ ਆਮਦਨ ਹਰ ਵਰ੍ਹੇ ਵਧ ਰਹੀ ਹੈ। ਸਾਲ 2021-22 ਵਿੱਚ ਉਨ੍ਹਾਂ ਦੀ ਆਮਦਨ 23.91 ਲੱਖ ਸੀ, ਜੋ 2023-24 ਵਿੱਚ ਵਧ ਕੇ 77.47 ਲੱਖ ਰੁਪਏ ਹੋ ਗਈ। ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਮਦਨ ਵੀ ਕਈ ਗੁਣਾਂ ਵਧੀ ਹੈ। ਉਨ੍ਹਾਂ ਦੀ 2021-22 ਵਿੱਚ ਆਮਦਨ 23.91 ਲੱਖ ਰੁਪਏ ਸੀ ਜੋ ਹੁਣ 23-24 ਵਿੱਚ 77.47 ਲੱਖ ਰੁਪਏ ਹੋ ਗਈ।
ਦੂਜੇ ਪਾਸੇ ਖੇਤੀਬਾੜੀ ਨਾਲ ‘ਦੀਪ ਬੱਸ ਕੰਪਨੀ’ ਚਲਾ ਰਹੇ ‘ਆਪ’ ਉਮੀਦਵਾਰ ਡਿੰਪੀ ਢਿੱਲੋਂ ਦੀ ਆਮਦਨ ਘਟੀ ਹੈ। ਆਮਦਨ ਕਰ ਰਿਟਰਨ ਮੁਤਾਬਕ ਉਨ੍ਹਾਂ ਦੀ ਸਾਲ 2021-22 ਵਿੱਚ ਆਮਦਨ ਕਰੀਬ 19.54 ਲੱਖ ਰੁਪਏ ਸੀ, ਜੋ ਹੁਣ 13.19 ਲੱਖ ਰੁਪਏ ਰਹਿ ਗਈ। ਇਸੇ ਤਰ੍ਹਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਦੀ ਆਮਦਨ ਵੀ ਪਿਛਲੇ ਤਿੰਨ ਸਾਲਾਂ ’ਚ ਕਰੀਬ 9 ਲੱਖ ਰੁਪਏ ਘਟੀ ਹੈ। ਸਾਲ 2021-22 ਵਿੱਚ ਸਾਂਝੇ ਪਰਿਵਾਰ ਦੀ ਆਮਦਨ 34.50 ਲੱਖ ਰੁਪਏ ਸੀ, ਜੋ ਹੁਣ 25.93 ਲੱਖ ਰੁਪਏ ਰਹਿ ਗਈ ਹੈ। ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਵੱਖ-ਵੱਖ ਸਰੋਤਾਂ ਤੋਂ 2021-22 ਵਿੱਚ 18.24 ਲੱਖ ਰੁਪਏ ਦੇ ਕਰੀਬ ਆਮਦਨ ਹੋਈ, ਜੋ ਸਾਲ 2023-24 ਵਿੱਚ ਲਗਪਗ 16 ਲੱਖ ਰੁਪਏ ਰਹਿ ਗਈ। ਉਨ੍ਹਾਂ ਦੇ ਸਾਂਝੇ ਪਰਿਵਾਰ ਸਿਰ ਛੇ ਸਾਲ ਪਹਿਲਾਂ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਸੀ ਜੋ ਵਧ ਕੇ 11 ਕਰੋੜ ਹੋ ਗਿਆ।

Advertisement

ਪੜ੍ਹਾਈ ਪੱਖੋਂ ਮਨਪ੍ਰੀਤ ਬਾਦਲ ਸਾਰੇ ਉਮੀਦਵਾਰਾਂ ’ਚੋਂ ਮੋਹਰੀ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਪੜ੍ਹੇ-ਲਿਖੇ ਉਮੀਦਵਾਰ ਹਨ। ਉਨ੍ਹਾਂ ਨੇ ਦਸਵੀਂ ਤੇ ਬਾਰ੍ਹਵੀਂ ਦੂਨ ਸਕੂਲ ਦੇਹਰਾਦੂਨ ਤੋਂ ਕੀਤੀ ਹੈ, ਜਦੋਂ ਕਿ ਬੀਏ (ਆਨਰ ਹਿਸਟਰੀ) ਸੇਂਟ ਸਟੀਫਨ ਕਾਲਜ ਦਿੱਲੀ ਅਤੇ ਬੈਚਲਰ ਆਫ ਲਾਅ (ਆਨਰ) ਯੂਨੀਵਰਸਿਟੀ ਕਾਲਜ ਲੰਡਨ ਤੋਂ ਕੀਤੀ ਹੈ। ਅੰਮ੍ਰਿਤਾ ਵੜਿੰਗ ਨੇ ਐੱਮਐੱਸਸੀ (ਕੰਪਿਊਟਰ ਸਾਇੰਸ) ਗੁਰੂ ਜੰਬੇਸ਼ਵਰ ਯੂਨੀਵਰਸਿਟੀ ਹਿਸਾਰ ਤੋਂ ਕੀਤੀ ਹੈ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ।

Advertisement
Advertisement