ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਲਾਮ ਅਲੀ ਨੇ ਮੁਮਤਾਜ਼ ਨੂੰ ਸੁਣਾਈਆਂ ਗਜ਼ਲਾਂ

08:24 AM Apr 21, 2024 IST

ਮੁੰਬਈ: ਬੌਲੀਵੁੱਡ ਦੀ ਉੱਘੀ ਅਦਾਕਾਰਾ ਮੁਮਤਾਜ਼ ਪਾਕਿਸਤਾਨ ਦੀ ਫੇਰੀ ’ਤੇ ਹੈ। ਇਸ ਸਬੰਧੀ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ। ਸ਼ੁੱਕਰਵਾਰ ਨੂੰ ਮੁਮਤਾਜ਼ ਨੇ ਇੰਸਟਾਗ੍ਰਾਮ ’ਤੇ ਅਦਾਕਾਰ ਫਵਾਦ ਖਾਨ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ’ਚ ਮੁਮਤਾਜ਼ ਨੇ ਕਾਲੇ ਰੰਗ ਦਾ ਟੌਪ ਤੇ ਉਨਾਭੀ ਰੰਗ ਦੀ ਪੈਂਟ ਪਾਈ ਹੋਈ ਹੈ। ਫਵਾਦ ਨੇ ਕਾਲਾ ਕੁੜਤਾ ਪਜਾਮਾ ਪਹਿਨਿਆ ਹੈ ਤੇ ਗੂੜ੍ਹੇ ਨੀਲੇ ਰੰਗ ਦਾ ਸ਼ਾਲ ਲਿਆ ਹੋਇਆ ਹੈ। ਦੋਵੇਂ ਜਣੇ ਸੋਫੇ ’ਤੇ ਬੈਠੇ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਮੁਮਤਾਜ਼ ਵੱਲੋਂ ਸਾਂਝੀ ਕੀਤੀ ਵੀਡੀਓ ’ਚ ਮਸ਼ਹੂਰ ਪਾਕਿਸਤਾਨੀ ਗਾਇਕ ਗੁਲਾਮ ਅਲੀ ਹਰਮੋਨੀਅਮ ਵਜਾਉਂਦੇ ਹੋਏ ਗਜ਼ਲ ਸੁਣਾ ਰਹੇ ਹਨ ਤੇ ਮੁਮਤਾਜ਼ ਅਤੇ ਹੋਰ ਹਾਜ਼ਰੀਨ ਗਜ਼ਲ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਮੁਮਤਾਜ਼ ਨੇ ਰਾਹਤ ਫਤਹਿ ਅਲੀ ਖਾਨ ਦੀ ਸਟੇਜ ’ਤੇ ਪੇਸ਼ਕਾਰੀ ਦੌਰਾਨ ਉਨ੍ਹਾਂ ਨਾਲ ਪੋਜ਼ ਦਿੰਦੇ ਹੋਏ ਵੀਡੀਓ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਮੁਮਤਾਜ਼ ਨੇ ਕਈ ਮਸ਼ਹੂਰ ਫ਼ਿਲਮਾਂ ‘ਰੋਟੀ’, ‘ਦੁਸ਼ਮਨ’,‘ਸੱਚਾ-ਝੂਠਾ’, ‘ਪ੍ਰੇਮ ਕਹਾਣੀ’, ‘ਆਪ ਕੀ ਕਸਮ’,‘ਬੰਧਨ’ ਅਤੇ ‘ਦੋ ਰਾਸਤੇ’ ਵਿੱਚ ਯਾਦਗਾਰੀ ਰੋਲ ਨਿਭਾਏ ਹਨ। -ਏਐੱਨਆਈ

Advertisement

Advertisement
Advertisement