For the best experience, open
https://m.punjabitribuneonline.com
on your mobile browser.
Advertisement

ਗਾਂਧੀ ਦੀ ਜਿੱਤ ’ਚ ਘਨੌਰ ਦੀ ਰਹੀ ਝੰਡੀ: ਜਲਾਲਪੁਰ

07:32 AM Jun 06, 2024 IST
ਗਾਂਧੀ ਦੀ ਜਿੱਤ ’ਚ ਘਨੌਰ ਦੀ ਰਹੀ ਝੰਡੀ  ਜਲਾਲਪੁਰ
Advertisement

ਖੇਤਰੀ ਪ੍ਰਤੀਨਿਧ
ਘਨੌਰ, 5 ਜੂਨ
ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪਟਿਆਲਾ ਤੋਂ ਜੇਤੂ ਰਹੇ ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀ ਜਿੱਤ ਵਿੱਚ ਹਲਕਾ ਘਨੌਰ ਨੇ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਇਸ ਹਲਕੇ ਵਿੱਚੋਂ ਡਾ. ਗਾਂਧੀ ਨੂੰ 9090 ਵੋਟਾਂ ਦੀ ਲੀਡ ਮਿਲੀ ਹੈ। ਇਸ ਜਿੱਤ ਲਈ ਜਲਾਲਪੁਰ ਨੇ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਘਨੌਰ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਸੱਤਾਧਾਰੀ ਧਿਰ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ। ਇੱਥੇ ਜਾਰੀ ਬਿਆਨ ’ਚ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਧਰਮਵੀਰ ਗਾਂਧੀ ਨੂੰ ਘਨੌਰ ਵਿੱਚੋਂ 37,500 ਵੋਟਾਂ ਪ੍ਰਾਪਤ ਹੋਈਆਂ ਤੇ 9090 ਵੋਟਾਂ ਦੀ ਲੀਡ ਮਿਲੀ, ਜੋ ਪਟਿਆਲਾ ਸੰਸਦੀ ਸੀਟ ਦੇ ਸਮੂਹ ਨੌਂ ਵਿਧਾਨ ਸਭਾ ਹਲਕਿਆਂ ਵਿਚੋਂ ਸਭ ਤੋਂ ਵੱਧ ਹੈ। ਇਸ ਤਰ੍ਹਾਂ ਕਾਂਗਰਸੀ ਖੇਮੇ ਵਿੱਚ ਘਨੌਰ ਹਲਕੇ ਦੀ ਝੰਡੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਉਨ੍ਹਾਂ (ਜਲਾਲਪੁਰ) ਵੱਲੋਂ ਹਲਕਾ ਘਨੌਰ ਵਿੱਚ ਵਾਟਰ ਟਰੀਟਮੈਂਟ ਪਲਾਂਟ, ਸਰਕਾਰੀ ਆਈਟੀਆਈ, ਕਸਬਾ ਘਨੌਰ ਵਿਖੇ ਵੱਡਾ ਸਰਕਾਰੀ ਹਸਪਤਾਲ, ਘਨੌਰ ਬੱਸ ਸਟੈਂਡ ਤੇ ਖੇਡ ਸਟੇਡੀਅਮ ਸਥਾਪਤ ਕਰਨ ਸਮੇਤ ਅਨਾਜ ਮੰਡੀਆਂ, 18 ਫੁੱਟ ਚੌੜੀਆਂ ਸੜਕਾਂ ਅਤੇ ਕਈ ਹੋਰ ਵਿਕਾਸ ਕਾਰਜ ਵੀ ਕਰਵਾਏ। ਇਸ ਦੇ ਮੱਦੇਨਜ਼ਰ ਹੀ ਲੋਕਾਂ ਨੇ ਇਥੋਂ ਕਾਂਗਰਸ ਦੇ ਹੱਕ ’ਚ ਫਤਵਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਘਨੌਰ ਵਿੱਚੋਂ ਕਾਂਗਰਸ ਨੂੰ ਹੋਰ ਵੀ ਵੱਡੀ ਜਿੱਤ ਹਾਸਲ ਹੋਵੇਗੀ, ਜਿਸ ਦਾ ਮੁੱਢ ਇਨ੍ਹਾਂ ਲੋਕ ਸਭਾ ਚੋਣਾ ਨੇ ਬੰਨ੍ਹ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×