ਘਨੌਲੀ: ਕਲਿੰਕਰ ਲੈ ਕੇ ਆ ਰਹੇ ਟਰੱਕ ਨੂੰ ਅੱਗ ਲੱਗੀ
03:21 PM Apr 29, 2024 IST
ਜਗਮੋਹਨ ਸਿੰਘ
ਘਨੌਲੀ, 29 ਅਪਰੈਲ
ਅੱਜ ਇੱਥੇ ਮਲਿਕਪੁਰ ਫਲਾਈਓਵਰ ਨੇੜੇ ਕਲਿੰਕਰ ਲੈ ਕੇ ਆ ਰਹੇ ਟਰੱਕ ਨੂੰ ਅੱਗ ਲੱਗ ਗਈ। ਡਰਾਈਵਰ ਪ੍ਰੇਮ ਲਾਲ ਆਪਣੇ ਟਰੱਕ ਐੱਚਪੀ 64ਏ 5476 ਵਿੱਚ ਦਾੜਲਾਘਾਟ ਤੋਂ ਕਲਿੰਕਰ ਲੈ ਕੇ ਅੰਬੂਜਾ ਸਮਿੰਟ ਫੈਕਟਰੀ ਦਬੁਰਜੀ ਵੱਲ ਆ ਰਿਹਾ ਸੀ, ਜਦੋਂ ਉਹ ਮਲਿਕਪੁਰ ਦੇ ਫਲਾਈਓਵਰ ਨੇੜੇ ਪੁੱਜਿਆ ਤਾਂ ਟਰੱਕ ਦੇ ਇੰਜਣ ਵਿਚੋਂ ਅਚਾਨਕ ਧੂੰਆਂ ਨਿਕਲਣ ਲੱਗਾ ਤੇ ਪਲਾਂ ਵਿਚ ਹੀ ਅੱਗ ਨੇ ਟਰੱਕ ਦੇ ਕੈਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸੇ ਦੌਰਾਨ ਮੌਕੇ ਤੋਂ ਲੰਘ ਰਹੇ ਸਿਹਤ ਵਿਭਾਗ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਉਪਰੰਤ ਅੱਗ ਬੁਝਾਊ ਅਮਲੇ ਦੇ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾ ਕੇ ਕਲਿੰਕਰ ਨੂੰ ਅੱਗ ਲੱਗਣ ਤੋਂ ਬਚਾਇਆ। ਇਸ ਉਪਰੰਤ ਸੜਕ ਸੁਰੱਖਿਆ ਫੋਰਸ ਨੇ ਆਵਾਜਾਈ ਨੂੰ ਸੁਚਾਰੂ ਕੀਤਾ।
Advertisement
Advertisement