ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਲੋਹ ਫੁਟਬਾਲ ਕੱਪ ਵਿੱਚ ਘਮੱਦੀ ਅਤੇ ਕੁਟਾਲਾ ਦੀਆਂ ਟੀਮਾਂ ਜੇਤੂ

07:48 AM Jul 03, 2024 IST
ਖਿਡਾਰਨਾਂ ਨਾਲ ਜਾਣ-ਪਛਾਣ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ। -ਫੋਟੋ: ਸੂਦ

ਪੱਤਰ ਪ੍ਰੇਰਕ
ਅਮਲੋਹ, 2 ਜੁਲਾਈ
ਯੂਥ ਵੈੱਲਫੇਅਰ ਫੁਟਬਾਲ ਕਲੱਬ ਅਮਲੋਹ ਵਲੋਂ ਕਰਵਾਏ ਫੁਟਬਾਲ ਕੱਪ ਦੇ ਅੰਡਰ-14 ਦੇ ਫਾਈਨਲ ਵਿਚ ਘਮੱਦੀ (ਹਰਿਆਣਾ) ਦੀ ਟੀਮ ਨੇ ਗੋਹਾਣਾ (ਹਰਿਆਣਾ) ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਗੌਤਮ ਸ਼ਰਮਾ ਲਕਸ਼ਮੀ ਫਾਇਨਾਸ ਕੰਪਨੀ ਅਮਲੋਹ ਵੱਲੋਂ 9,100 ਰੁਪਏ ਨਗਦ ਤੇ ਟਰਾਫੀ ਦਿੱਤੀ ਗਈ। ਘਮੱਦੀ ਟੀਮ ਦੇ ਖਿਡਾਰੀ ਅਰਸ਼ਪ੍ਰੀਤ ਸਿੰਘ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਛੇ ਗੋਲ ਕਰਨ ਬਦਲੇ ਕਲੱਬ ਮੈਂਬਰਾਂ ਨੇ ਸਾਈਕਲ ਨਾਲ ਸਨਮਾਨਿਆ। ਇਸੇ ਤਰ੍ਹਾਂ ਅੰਡਰ-17 ਫਾਈਨਲ ਵਿਚ ਕੁਟਾਲਾ ਦੀ ਟੀਮ ਨੇ ਈਸੜੂ ਦੀ ਟੀਮ ਨੂੰ ਪੈਨਲਟੀ ਕਾਰਨਰਾਂ ਦੌਰਾਨ 2 ਦੇ ਮੁਕਾਬਲੇ 6 ਗੋਲਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਗੁਰਿੰਦਰ ਸਿੰਘ ਸ਼ੇਰਗਿੱਲ ਕੈਨੇਡਾ ਵੱਲੋਂ 21 ਹਜ਼ਾਰ ਰੁਪਏ ਨਗਦ ਅਤੇ ਟਰਾਫੀ ਦਿੱਤੀ ਗਈ। ਖਿਡਾਰੀ ਸਨੀ ਕੁਟਾਲਾ ਨੂੰ ਅੱਠ ਗੋਲ ਕਰਨ ਲਈ ਸਾਈਕਲ ਨਾਲ ਸਨਮਾਨਿਆ ਗਿਆ।
ਲੜਕੀਆਂ ਦੇ ਮੈਚਾਂ ਵਿਚ ਬੱਡਲਾ ਦੀ ਟੀਮ ਨੇ ਮੁਸਤਫ਼ਾਬਾਦ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਨਾਲ ਹਰਾਇਆ ਜਿਨ੍ਹਾਂ ਨੂੰ ਕ੍ਰਮਵਾਰ 7100 ਅਤੇ 4100 ਰੁਪਏ ਅਤੇ ਟਰਾਫ਼ੀ ਜਗਦੀਸ ਸਿੰਘ ਦੀਸ਼ਾ ਸੌਂਟੀ ਵੱਲੋਂ ਦਿੱਤੀ ਗਈ। ਲੜਕਿਆਂ ਦੇ ਓਪਨ ਮੈਚ ਵਿੱਚ ਅਮਲੋਹ ਅਤੇ ਬਰਾਈਟ ਫਿਊਚਰ ਫ਼ਤਹਿਗੜ੍ਹ ਸਾਹਿਬ ਦੀਆਂ ਟੀਮਾਂ 2-2 ਗੋਲਾਂ ਨਾਲ ਬਰਾਬਰ ਰਹਿਣ ਕਾਰਨ ਪੈਨਲਟੀ ਸਟਰੋਕਾਂ ਦੌਰਾਨ ਅਮਲੋਹ ਦੀ ਟੀਮ ਨੇ ਜਿੱਤ ਹਾਸਲ ਕੀਤੀ। ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਹੋਰ ਆਗੂਆਂ ਨੇ ਵੱਖ-ਵੱਖ ਟੀਮਾਂ ਨਾਲ ਜਾਣ-ਪਛਾਣ ਕੀਤੀ।
ਕਲੱਬ ਦੇ ਪ੍ਰਧਾਨ ਗੁਰਦਰਸ਼ਨ ਸਿੰਘ, ਜਨਰਲ ਸਕੱਤਰ ਐਡ. ਵਿਕਰਮ ਸਾਬਰੀ ਅਤੇ ਖਜਾਨਚੀ ਕਰਮਜੀਤ ਸਿੰਘ ਕੰਮਾ ਨੇ ਦੱਸਿਆ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

Advertisement

Advertisement
Advertisement