ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਅੱਜ
10:39 AM Apr 21, 2024 IST
ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਗ਼ਦਰ ਪਾਰਟੀ ਦਾ 111 ਵਾਂ ਸਥਾਪਨਾ ਦਿਵਸ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ 21 ਅਪਰੈਲ ਨੂੰ ਮਨਾਇਆ ਜਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦੇਸ਼ ਭਗਤ ਯਾਦਗਾਰ ਹਾਲ ਦੇ ਮੁੱਖ ਗੇਟ ਅੱਗੇ ਡਾ. ਤੇਜਿੰਦਰ ਵਿਰਲੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਇਸ ਸਮਾਗਮ ਦੇ ਮੁੱਖ ਬੁਲਾਰੇ ਖੇਤੀ ਅਤੇ ਇਸ ਨਾਲ ਜੁੜੇ ਖਾਧ ਪਦਾਰਥਾਂ ਵਰਗੇ ਮੁੱਦਿਆਂ ਦੇ ਨਾਮਵਰ ਵਿਗਿਆਨੀ ਡਾ. ਦੇਵਿੰਦਰ ਸ਼ਰਮਾ ‘ਕਿਸਾਨੀ ਸੰਕਟ: ਇਤਿਹਾਸ ਅਤੇ ਸਮਕਾਲ’ ਵਿਸ਼ੇ ਦੇ ਬਹੁ-ਪੱਖਾਂ ਉਪਰ ਰੌਸ਼ਨੀ ਪਾਉਣਗੇ।
Advertisement
Advertisement