ਮਜਾਰੀ ’ਚ ਆਮ ਗਿਆਨ ਦੇ ਮੁਕਾਬਲੇ ਕਰਵਾਏ
08:36 AM Dec 27, 2024 IST
ਬੰਗਾ:
Advertisement
ਪਿੰਡ ਮਜਾਰੀ ਵਿੱਚ ਸਥਾਪਿਤ ਸਵਰਗੀ ਗੁਲਜ਼ਾਰਾ ਰਾਮ ਯਾਦਗਾਰੀ ਟਰੱਸਟ ਵੱਲੋਂ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ। 25 ਸਵਾਲਾਂ ਦੇ ਇਸ ਮੁਕਾਬਲੇ ’ਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਸਾਰੇ ਪ੍ਰਤੀਭਾਗੀਆਂ ਵਿੱਚ ਪਿੰਡ ਮਜਾਰੀ ਦੇ ਹੀ ਬੱਚੇ ਸ਼ਾਮਲ ਸਨ ਅਤੇ ਸਾਰੇ ਸਵਾਲ ਵੀ ਪਿੰਡ ਮਜਾਰੀ ਨਾਲ ਸਬੰਧਤ ਸਨ। ਮੁੱਖ ਮਹਿਮਾਨ ਵਜੋਂ ਸਮਾਗਮ ’ਚ ਸ਼ਾਮਲ ਹੋਏ ਕਰਨ ਹਸਪਤਾਲ ਬੰਗਾ ਦੇ ਸੰਸਥਾਪਕ ਡਾ. ਬਖਸ਼ੀਸ਼ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਪ੍ਰਤੀਯੋਗਤਾ ਦੇ ਪ੍ਰਬੰਧਕ ਲੈਕਚਰਾਰ ਰਾਜ ਰਾਣੀ ਨੇ ਦੱਸਿਆ ਕਿ ਇਹ ਉਪਰਾਲਾ ਪਿੰਡ ਦੀ ਨਵੀਂ ਪੀੜ੍ਹੀ ਨੂੰ ਪਿੰਡ ਦੇ ਵਿਰਸੇ, ਪ੍ਰਾਪਤੀਆਂ, ਸਥਿਤੀ ਅਤੇ ਚੌਗਿਰਦੇ ਸਬੰਧੀ ਜਾਣਕਾਰੀ ਨਾਲ ਜੋੜਣ ਦੇ ਮਿਸ਼ਨ ਨਾਲ ਕੀਤਾ ਗਿਆ ਹੈ। ਇਸ ਮੌਕੇ ਰੂਪ ਚੰਦ, ਪ੍ਰਵੀਨ ਕੁਮਾਰ ਰਾਜਾ, ਇਕਬਾਲ ਸਿੰਘ, ਰਾਜਿੰਦਰ ਕੁਮਾਰ, ਹਰਮੇਸ਼ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement