ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮ ਚੋਣਾਂ: ਸਪਾ ਉਮੀਦਵਾਰ ਡਿੰਪਲ ਯਾਦਵ ਨੇ ਮੈਨਪੁਰੀ ਤੋਂ ਨਾਮਜ਼ਦਗੀ ਭਰੀ

07:07 AM Apr 17, 2024 IST
ਮੈਨਪੁਰੀ ਤੋਂ ਸਪਾ ਉਮੀਦਵਾਰ ਡਿੰਪਲ ਯਾਦਵ ਦੀ ਨਾਮਜ਼ਦਗੀ ਦਾਖਲ ਕਰਵਾਉਂਦੇ ਹੋਏ ਉਨ੍ਹਾਂ ਦੇ ਪਤੀ ਅਖਿਲੇਸ਼ ਯਾਦਵ ਤੇ ਪਾਰਟੀ ਦੇ ਹੋਰ ਆਗੂ। -ਫੋਟੋ: ਪੀਟੀਆਈ

ਮੈਨਪੁਰੀ, 16 ਅਪਰੈਲ
ਸਮਾਜਵਾਦੀ ਪਾਰਟੀ (ਸਪਾ) ਨੇਤਾ ਡਿੰਪਲ ਯਾਦਵ ਨੇ ਅੱਜ ਮੈਨਪੁਰੀ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ ਹਨ। ਨਾਮਜ਼ਦਗੀ ਭਰਨ ਮੌਕੇ ਡਿੰਪਲ ਯਾਦਵ ਨਾਲ ਉਨ੍ਹਾਂ ਦੇ ਪਤੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਪਾਰਟੀ ਦੇ ਸੀਨੀਅਰ ਨੇਤਾ ਸ਼ਿਵਪਾਲ ਸਿੰਘ ਯਾਦਵ ਤੇ ਰਾਮ ਗੋਪਾਲ ਯਾਦਵ ਮੌਜੂਦ ਸਨ।
ਇਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਰੋਸੇ ਨਾਲ ਕਿਹਾ ਕਿ ਡਿੰਪਲ ਯਾਦਵ ਇਸ ਸੀਟ ਤੋਂ ਰਿਕਾਰਡ ਵੋਟਾਂ ਨਾਲ ਜਿੱਤੇਗੀ ਤੇ ਦਾਅਵਾ ਕੀਤਾ ਕਿ ਦੇਸ਼ ਵਿਚੋਂ ਭਾਜਪਾ ਦਾ ਸਫਾਇਆ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਨਪੁਰੀ (ਹਲਕੇ) ਨੇ ਹਮੇਸ਼ਾ ਸਪਾ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਹੈ ਅਤੇ ਇਸ ਵਾਰ ਇਹ ਡਿੰਪਲ ਨੂੰ ਵੀ ਜਿਤਾਏਗਾ ਤੇ ਸਪਾ ਰਿਕਾਰਡ ਵੋਟਾਂ ਨਾਲ ਜਿੱਤੇਗੀ।’’ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਇਸ ਮੌਕੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਭਾਜਪਾ ਝੂਠ ਬੋਲਣ ਵਾਲੀ ਪਾਰਟੀ ਹੈ, ਇਸ ਦੇ ਸਾਰੇ ਵਾਅਦੇ ਵੀ ਝੂਠੇ ਹਨ।’’ ਅਖਿਲੇਸ਼ ਨੇ ਕਿਹਾ ਕਿ ਜਿਸ ਤਰ੍ਹਾਂ ਮਹਿੰਗਾਈ ਆਪਣੇ ਸਿਖਰ ’ਤੇ ਹੈ ਅਤੇ ਬੇਰੁਜ਼ਗਾਰੀ ਹੈ, ਉਸ ਤੋਂ ਲੋਕ ਅੱਕ ਚੁੱਕੇ ਹਨ ਤੇ ਭਾਜਪਾ ਖ਼ਿਲਾਫ਼ ਵੋਟਾਂ ਪਾਉਣ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਜਦੋਂ ਕਿਸਾਨ ਤੇ ਨੌਜਵਾਨ ਨਿਰਾਸ਼ ਹੁੰਦੇ ਹਨ ਉਦੋਂ ਸਰਕਾਰ ਦਾ ਸਫ਼ਾਇਆ ਹੋ ਜਾਂਦਾ ਹੈ।’’ ਦੂਜੇ ਪਾਸੇ ਗੁਲਸ਼ਨ ਸ਼ਾਕਯਾ ਜਿਨ੍ਹਾਂ ਨੂੰ ਬਸਪਾ ਨੇ ਮੈਨਪੁਰੀ ਉਮੀਦਵਾਰ ਬਣਾਇਆ ਸੀ ਪਰ ਬਾਅਦ ਵਿੱਚ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਉਮੀਦਵਾਰ ਬਣਾ ਦਿੱਤਾ, ਹੁਣ ਅਖਿਲੇਸ਼ ਯਾਦਵ ਦੀ ਹਾਜ਼ਰੀ ’ਚ ਸਪਾ ਵਿੱਚ ਸ਼ਾਮਲ ਹੋ ਗਏ। ਬਸਪਾ ਵੱਲੋਂ ਉਮੀਦਵਾਰ ਬਦਲਣ ਸਬੰਧੀ ਅਖਿਲੇਸ਼ ਯਾਦਵ ਨੇ ਕਿਹਾ ਕਿ ‘‘ਭਾਜਪਾ ਦਾ ਫੋਨ ਆਉਣ ਮਗਰੋਂ ਅਜਿਹਾ ਹੋਇਆ ਹੈ।’’ ਮਾਇਆਵਤੀ ਦੀ ਪਾਰਟੀ ਨੇ ਮੈਨਪੁਰੀ ਤੋਂ ਹੁਣ ਸ਼ਿਵ ਪ੍ਰਸਾਦ ਯਾਦਵ ਨੂੰ ਉਮੀਦਵਾਰ ਬਣਾਇਆ ਹੈ। ਸਪਾ ਮੁਖੀ ਨੇ ਇਹ ਵੀ ਆਖਿਆ ਕਿ ਜਿਹੜੇ 400 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰ ਰਹੇ ਹਨ, ਇਸ ਵਾਰ ਹਾਰ ਜਾਣਗੇ। ਉਨ੍ਹਾਂ ਆਖਿਆ, ‘‘ਜੇਕਰ ਉਹ 400 ਤੋਂ ਪਾਰ ਜਾ ਰਹੇ ਹਨ ਤਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹ ਭੇਜਣ ਦੀ ਕੀ ਲੋੜ ਸੀ? ਝਾਰਖੰਡ ਦੇ ਮੁੱਖ ਮੰਤਰੀ ਨੂੰ ਵੀ ਝੂਠੇ ਕੇਸਾਂ ਤੇ ਸਾਜ਼ਿਸ਼ ’ਚ ਫਸਾ ਕੇ ਜੇਲ੍ਹ ਭੇਜਿਆ ਗਿਆ ਹੈ।’’ ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉੱਤਰ ਪ੍ਰਦੇਸ਼ ਸਣੇ ਪੂਰੇ ਦੇਸ਼ ’ਚੋਂ ਭਾਜਪਾ ਦਾ ਸਫ਼ਾਇਆ ਹੋਣ ਜਾ ਰਿਹਾ ਹੈ। -ਪੀਟੀਆਈ

Advertisement

Advertisement