ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਦੇ ਰਤਨ

06:46 AM Feb 12, 2024 IST

ਦੋ ਸਾਬਕਾ ਪ੍ਰਧਾਨ ਮੰਤਰੀਆਂ ਪੀਵੀ ਨਰਸਿਮ੍ਹਾ ਰਾਓ ਤੇ ਚੌਧਰੀ ਚਰਨ ਸਿੰਘ ਅਤੇ ਹਰੇ ਇਨਕਲਾਬ ਦੇ ਪਿਤਾਮਾ ਐੱਮਐੱਸ ਸਵਾਮੀਨਾਥਨ ਨੂੰ ਮਰਨ ਤੋਂ ਬਾਅਦ ਦੇਸ਼ ਦਾ ਸਿਖਰਲਾ ਸਨਮਾਨ ਭਾਰਤ ਰਤਨ ਦੇਣ ਦਾ ਫ਼ੈਸਲਾ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਚੋਣਾਂ ਵਾਲੇ ਇਸ ਸਾਲ ਦੌਰਾਨ ਕੀਤੇ ਇਸ ਫ਼ੈਸਲੇ ਤੋਂ ਭਾਵੇਂ ਮੌਕਾਪ੍ਰਸਤੀ ਦੀ ਬੂ ਆ ਰਹੀ ਹੈ, ਤਾਂ ਵੀ ਇਹ ਗੱਲ ਕਿਸੇ ਵੀ ਤਰ੍ਹਾਂ ਇਨ੍ਹਾਂ ਸਨਮਾਨੀਆਂ ਜਾਣ ਵਾਲੀਆਂ ਹਸਤੀਆਂ ਦੀ ਸਾਖ਼ ਅਤੇ ਉਨ੍ਹਾਂ ਦੀ ਸਮਾਜ ਵਿਚ ਨਿਭਾਈ ਮੋਹਰੀ ਭੂਮਿਕਾ ਨੂੰ ਨਹੀਂ ਘਟਾਉਂਦੀ। ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਵੱਲੋਂ ਆਪਣੇ ਹੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਲਾਂਭੇ ਕਰ ਦਿੱਤੇ ਜਾਣ ਕਾਰਨ ਉਹ ਕਮਜ਼ੋਰ ਅਤੇ ਆਸਾਨ ਨਿਸ਼ਾਨਾ ਬਣ ਗਏ ਹਨ ਅਤੇ ਇਸੇ ਦਾ ਭਾਜਪਾ ਨੇ ਭਰਪੂਰ ਫ਼ਾਇਦਾ ਉਠਾਇਆ। ਭਾਜਪਾ ਨੇ ਜਿਸ ਤਰ੍ਹਾਂ ਹਾਲ ਹੀ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹਾਸ਼ੀਆਗਤ ਤੇ ਵਿਹੂਣੇ ਵਰਗਾਂ ਨੂੰ ਖ਼ੁਸ਼ ਕੀਤਾ, ਉਸੇ ਤਰ੍ਹਾਂ ਪਾਰਟੀ ਨੇ ਹੁਣ ਚੌਧਰੀ ਚਰਨ ਸਿੰਘ ਦੀ ਭਾਰਤ ਰਤਨ ਲਈ ਚੋਣ ਕਰ ਕੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਗ਼ੌਰਤਲਬ ਹੈ ਕਿ ਕਰਪੂਰੀ ਠਾਕੁਰ ਨੂੰ ਪੱਛੜੇ ਵਰਗਾਂ ਲਈ ਨੌਕਰੀਆਂ ਵਿਚ ਰਾਖਵੇਂਕਰਨ ਦੀ ਸ਼ੁਰੂਆਤ ਕਰਨ ਲਈ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਚਰਨ ਸਿੰਘ ਵੀ ਖੇਤੀ ਤੇ ਕਿਸਾਨ ਪੱਖੀ ਨੀਤੀਆਂ ਜਿਵੇਂ ਕਰਜ਼ਿਆਂ ਦੀ ਮੁਆਫ਼ੀ, ਫ਼ਸਲਾਂ ਦੇ ਵਾਜਬਿ ਮੁੱਲ, ਜ਼ਮੀਨੀ ਸੁਧਾਰਾਂ ਆਦਿ ਲਈ ਲੜਦੇ ਰਹਿਣ ਵਾਲੇ ਆਗੂ ਸਨ।
ਨਰਸਿਮ੍ਹਾ ਰਾਓ ਨੇ 1991 ਵਿਚ ਪ੍ਰਧਾਨ ਮੰਤਰੀ ਹੁੰਦਿਆਂ ਗ਼ੈਰ-ਸਿਆਸੀ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪਦਿਆਂ ਉਨ੍ਹਾਂ ਦੀ ਮਦਦ ਨਾਲ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀਆਂ ਨੀਤੀਆਂ ਨੇ ਆਰਥਿਕ ਤੌਰ ’ਤੇ ਦਹਾਕਿਆਂ ਤੋਂ ਜਾਰੀ ਕੰਟਰੋਲ ਅਤੇ ਬੰਦਸ਼ਾਂ ਖ਼ਤਮ ਕਰ ਦਿੱਤੇ, ਅਰਥਚਾਰੇ ਨੂੰ ਵਿਸ਼ਵੀਕਰਨ, ਨਿਜੀਕਰਨ ਲਈ ਖੋਲ੍ਹ ਦਿੱਤਾ ਤੇ ਨੇਮਬੰਦੀਆਂ ਹਟਾ ਦਿੱਤੀਆਂ। ਇਹ ਉਨ੍ਹਾਂ ਦੇ ਲਾਗੂ ਕੀਤੇ ਸੁਧਾਰਾਂ ਤੋਂ ਸੇਧਿਤ ਵਿਕਾਸ ਦਾ ਹੀ ਸਿੱਟਾ ਹੈ ਕਿ ਅੱਜ ਭਾਰਤ ਸੰਸਾਰ ਦੇ ਚੋਟੀ ਦੇ ਅਰਥਚਾਰਿਆਂ ਵਿਚੋਂ ਸਿਰਕੱਢ ਬਣਨ ਲਈ ਅੱਗੇ ਵਧ ਰਿਹਾ ਹੈ; ਭਾਵੇਂ ਇਸ ਵਿਕਾਸ ਦਾ ਇਕ ਪੱਖ ਇਹ ਵੀ ਰਿਹਾ ਕਿ ਮੁਲਕ ਵਿਚ ਅਮੀਰਾਂ ਤੇ ਗਰੀਬਾਂ ਵਿਚਕਾਰ ਪਾੜਾ ਬੇਅੰਤ ਵਧਿਆ। ਇਸ ਤੱਥ ਦੀ ਪੁਸ਼ਟੀ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਨੇ ਵੀ ਕੀਤੀ ਹੈ।
ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਨੇ ਖੇਤੀ ਪੈਦਾਵਾਰ ਵਧਾਉਣ ਲਈ ਵਿਗਿਆਨਕ ਤਰੀਕੇ ਅਪਣਾਉਣ ਦੀ ਵਕਾਲਤ ਕੀਤੀ ਅਤੇ ਇਸ ਤਰ੍ਹਾਂ ਉਨ੍ਹਾਂ ਹਰੀ ਕ੍ਰਾਂਤੀ ਵਿਚ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਦੀਆਂ ਖੋਜਾਂ ਸਦਕਾ ਫ਼ਸਲਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਸਕੀਆਂ ਜਿਸ ਨਾਲ ਭਾਰਤ ਅਨਾਜ ਦੀ ਪੈਦਾਵਾਰ ਪੱਖੋਂ ਆਤਮ-ਨਿਰਭਰ ਬਣਿਆ ਅਤੇ ਇਉਂ ਭੁੱਖ ਤੇ ਗ਼ਰੀਬੀ ਘਟਾਉਣ ਵਿਚ ਮਦਦ ਮਿਲੀ। ਬਿਨਾਂ ਸ਼ੱਕ ਇਹ ਵੱਡਾ ਯੋਗਦਾਨ ਹੈ। ਉਂਝ ਇਹ ਗੱਲ ਸਾਨੂੰ ਇਕ ਹੋਰ ਕਮਾਲ ਦੇ ਇਨਸਾਨ ਵੱਲ ਲੈ ਜਾਂਦੀ ਹੈ, ਭਾਵ ਵਰਗੀਜ਼ ਕੁਰੀਅਨ ਵੱਲ ਜਿਨ੍ਹਾਂ ਭਾਰਤ ਦੀ ਡੇਅਰੀ ਸਨਅਤ ਵਿਚ ਇਨਕਲਾਬ ਲਿਆਂਦਾ। ਉਨ੍ਹਾਂ ਦੀਆਂ ਨਵੀਨਤਾ ਵਾਲੀਆਂ ਨੀਤੀਆਂ ਅਤੇ ਉਨ੍ਹਾਂ ਦੀ ਅਮੂਲ ਕੋਆਪਰੇਟਿਵ ਅੰਦੋਲਨ ਦੀ ਰੱਖੀ ਨੀਂਹ ਨੇ ਬਹੁਤ ਕਾਮਯਾਬੀ ਭਰੀ ਕਹਾਣੀ ਲਿਖੀ। ਭਾਰਤ ਰਤਨ ਦੀ ਅਗਲੀ ਕਤਾਰ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਹੈ।

Advertisement

Advertisement