ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਨ ਦੀ ਪਤਨੀ ਗੀਤਇੰਦਰ ਕੌਰ ਵੱਲੋਂ ਬਲਾਕ ਸ਼ਹਿਣਾ ਦੇ ਪਿੰਡਾਂ ’ਚ ਮੀਟਿੰਗਾਂ

08:03 AM Apr 18, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਸ਼ਹਿਣਾ, 17 ਅਪਰੈਲ
ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਗੀਤਇੰਦਰ ਕੌਰ ਨੇ ਬਲਾਕ ਸ਼ਹਿਣਾ ਦੇ ਅੱਧੀ ਦਰਜਨ ਪਿੰਡਾਂ ’ਚ ਮੀਟਿੰਗਾਂ ਕਰਕੇ ਪਾਰਟੀ ਵਰਕਰਾਂ ਨੂੰ ਤਕੜੇ ਹੋ ਕੇ ਸਰਮਾਏਦਾਰ ਪਾਰਟੀਆਂ ਖਿਲਾਫ਼ ਇਸ ਲੋਕਤੰਤਰੀ ਜੰਗ ਵਿੱਚ ਜੂਝਣ ਦਾ ਸੱਦਾ ਦਿੱਤਾ। ਸ੍ਰੀਮਤੀ ਗੀਤਇੰਦਰ ਕੌਰ ਨੇ ਪਿੰਡ ਉਗੋਕੇ, ਮੌੜ ਨਾਭਾ, ਧਰਮਪੁਰਾ, ਜੰਡਸਰ, ਮੌੜ ਮਕਸੂਥਾ ’ਚ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਪਰਖ ਕੇ ਦੇਖ ਲਿਆ ਹੈ ਪ੍ਰੰਤੂ ਲੋਕਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ। ਬੇਰੁਜ਼ਗਾਰੀ, ਨਸ਼ੇ, ਗੁੰਡਾਗਰਦੀ ਤੇਜ਼ੀ ਨਾਲ ਵਧੀ ਹੈ। ਸਿਆਸੀ ਪਾਰਟੀਆਂ ਪਰਿਵਾਰਵਾਦ ਨੂੰ ਪਾਲਣ ’ਚ ਰੁਝੀਆਂ ਰਹੀਆਂ।
ਉਨ੍ਹਾਂ ਕਿਹਾ ਕਿ ਸਿਰਫ਼ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਦੀ ਲੜਾਈ ਲੜੀ ਹੈ। ਲੋਕ ਹਿੱਤਾਂ ’ਤੇ ਪਹਿਰਾ ਦਿੱਤਾ ਹੈ ਅਤੇ ਆਪਣੇ ਪਾਰਲੀਮੈਂਟ ਦੇ 2 ਸਾਲ ਦੇ ਕਾਰਜਕਾਲ ’ਚ ਬਿਨਾਂ ਕਿਸੇ ਵਿਤਕਰੇ ਦੇ ਸਭ ਪਿੰਡਾਂ ਨੂੰ ਗਰਾਂਟਾਂ ਦਿੱਤੀਆਂ ਹਨ। ਇਸ ਮੌਕੇ ਬੀਬੀ ਚਰਨਜੀਤ ਕੌਰ, ਬੇਅੰਤ ਸਿੰਘ, ਗੁਰਮੇਲ ਸਿੰਘ ਬਾਠ ਜ਼ੋਨ ਇੰਚਾਰਜ, ਯਾਦਵਿੰਦਰ ਸਿੰਘ, ਬਾਬੂ ਸਿੰਘ, ਮਹਿੰਦਰ ਸਿੰਘ, ਕਰਮ ਸਿੰਘ ਮੌੜ ਆਦਿ ਹਾਜ਼ਰ ਸਨ।

Advertisement

Advertisement
Advertisement