ਚਾਲੂ ਵਿੱਤੀ ਸਾਲ ’ਚ ਜੀਡੀਪੀ 7 ਫ਼ੀਸਦ ਰਹਿਣ ਦਾ ਅਨੁਮਾਨ
07:06 AM May 31, 2024 IST
ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ 2024-25 ’ਚ ਭਾਰਤੀ ਅਰਥਚਾਰੇ ਦੇ 7 ਫ਼ੀਸਦ ਦੀ ਦਰ ਨਾਲ ਵਧਣ ਦਾ ਅਨੁਮਾਨ ਲਾਇਆ ਹੈ। ਆਰਬੀਆਈ ਨੇ ਸਾਲਾਨਾ ਰਿਪੋਰਟ ’ਚ ਕਿਹਾ ਕਿ ਭਾਰਤੀ ਅਰਥਚਾਰਾ 2023-24 (ਅਪਰੈਲ 2023 ਤੋਂ ਮਾਰਚ 2024 ਵਿੱਤੀ ਸਾਲ) ’ਚ ਮਜ਼ਬੂਤ ਰਫ਼ਤਾਰ ਨਾਲ ਵਧਿਆ, ਜਿਸ ਨਾਲ ਅਸਲ ਜੀਡੀਪੀ (ਕੁੱਲ ਘਰੇਲੂ ਉਤਪਾਦਨ) ਦਰ ਵਧ ਕੇ 7.6 ਫ਼ੀਸਦ ਹੋ ਗਈ। ਇਹ ਦਰ 2022-23 ਵਿੱਚ 7 ਫ਼ੀਸਦ ਸੀ, ਜੋ ਲਗਾਤਾਰ ਤੀਜੇ ਸਾਲ 7 ਫ਼ੀਸਦ ਜਾਂ ਉਸ ਤੋਂ ਵੱਧ ਰਹੀ ਹੈ। ਆਰਬੀਆਈ ਮੁਤਾਬਕ, ‘‘ਵਿੱਤੀ ਸਾਲ 2024-25 ਲਈ ਅਸਲ ਜੀਡੀਪੀ ਵਾਧਾ 7 ਫ਼ੀਸਦ ਰਹਿਣ ਦੀ ਸੰਭਾਵਨਾ ਹੈ, ਜਿਸ ’ਚ ਜ਼ੋਖਮ ਦੋਵੇਂ ਪਾਸੇ ਬਰਾਬਰ ਰੂਪ ’ਚ ਸੰਤੁਲਿਤ ਹੋਣਗੇ।’’ -ਪੀਟੀਆਈ
Advertisement
Advertisement