ਗਾਜ਼ਾ: ਇਜ਼ਰਾਇਲੀ ਹਮਲੇ ’ਚ ਪੰਜ ਫਲਸਤੀਨੀ ਪੱਤਰਕਾਰ ਹਲਾਕ
06:02 AM Dec 27, 2024 IST
ਦੀਰ ਅਲ-ਬਲਾਹ:
Advertisement
ਗਾਜ਼ਾ ਪੱਟੀ ’ਚ ਇਜ਼ਰਾਈਲ ਵੱਲੋਂ ਇਕ ਹਸਪਤਾਲ ਦੇ ਬਾਹਰ ਕੀਤੇ ਹਮਲੇ ’ਚ ਪੰਜ ਫਲਸਤੀਨੀ ਪੱਤਰਕਾਰ ਮਾਰੇ ਗਏ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਹਿਸ਼ਤਗਰਦਾਂ ਦੇ ਗੁੱਟ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਨੇ ਨੁਸਰਤ ਸ਼ਰਨਾਰਥੀ ਕੈਂਪ ਨੇੜੇ ਅਲ-ਅਵਦਾ ਹਸਪਤਾਲ ਦੇ ਬਾਹਰ ਕਾਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਮਾਰੇ ਪੱਤਰਕਾਰ ਸਥਾਨਕ ਕੁਦਸ ਨਿਊਜ਼ ਨੈੱਟਵਰਕ ਲਈ ਕੰਮ ਕਰਦੇ ਸਨ। ਨਿਊਜ਼ ਨੈੱਟਵਰਕ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਫੌਜ ਨੇ ਕਿਹਾ ਕਿ ਉਨ੍ਹਾਂ ਇਸਲਾਮਿਕ ਜਹਾਦ ਦੇ ਲੜਾਕਿਆਂ ਦੇ ਗੁੱਟ ਨੂੰ ਨਿਸ਼ਾਨਾ ਬਣਾਇਆ ਸੀ, ਜੋ ਹਮਾਸ ਨਾਲ ਜੁੜਿਆ ਹੋਇਆ ਦਹਿਸ਼ਤੀ ਸੰਗਠਨ ਹੈ। ਪੱਤਰਕਾਰਾਂ ਦੀ ਸੁਰੱਖਿਆ ਲਈ ਬਣੀ ਕਮੇਟੀ ਨੇ ਕਿਹਾ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 130 ਤੋਂ ਵਧ ਫਲਸਤੀਨੀ ਪੱਤਰਕਾਰ ਮਾਰੇ ਜਾ ਚੁੱਕੇ ਹਨ। -ਏਪੀ
Advertisement
Advertisement