ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੇ ਲੜਕੀਆਂ ਦੇ ਵਿਆਹਾਂ ਲਈ ਸਾਮਾਨ ਦਿੱਤਾ

08:00 AM Nov 25, 2024 IST

ਪਟਿਆਲਾ: ਛੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਲੋੜੀਂਦਾ ਸਾਜ਼ੋ-ਸਾਮਾਨ ਦੇਣ ਲਈ ਜਨ ਹਿੱਤ ਸੰਮਤੀ ਵੱਲੋਂ ਪ੍ਰਧਾਨ ਐੱਸਕੇ ਗੌਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠਾਂ ਅੱਜ ਇੱਥੇ ਪ੍ਰਭਾਤ ਪ੍ਰਵਾਨਾ ਹਾਲ ਵਿੱਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬਰਤਨ, ਕੱਪੜੇ, ਰਾਸ਼ਨ ਅਤੇ ਹੋਰ ਸਾਮਾਨ ਸਬੰਧਿਤ ਪਰਿਵਾਰਾਂ ਨੂੰ ਸੌਂਪਿਆ ਗਿਆ। ਸੰਸਥਾ ਤਰਫੋਂ ਨਿਖਿਲ ਗੋਇਲ, ਚਮਨ ਲਾਲ ਗਰਗ, ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਐੱਸਪੀ ਪਰਾਸ਼ਰ, ਸਤੀਸ਼ ਜੋਸ਼ੀ, ਡੀਪੀ ਸਿੰਘ, ਲੱਕੀ ਹਰਦਾਸਪੁਰ, ਰੁਦਰਪ੍ਰਤਾਪ ਸਿੰਘ ਮੌਜੂਦ ਰਹੇ, ਉਥੇ ਹੀ ਸਮਾਜ ਸੇਵਿਕਾ ਸਤਇੰਦਰਪਾਲ ਕੌਰ ਵਾਲੀਆ, ਸਾਂਝ ਕੇਂਦਰ ਪਟਿਆਲਾ ਸਿਟੀ ਦੇ ਇੰਚਾਰਜ ਸਰ ਇੰਸਪੈਕਟਰ ਪ੍ਰਦੀਪ ਕੁਮਾਰ, ਐਡਵੋਕੇਟ ਐੱਚਐੱਨ ਮਹਿਸਮਪੁਰੀ ਅਤੇ ਪ੍ਰੀਤਮੋਹਨ ਸਿੰਘ ਯੂਐੱਸਏ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। -ਖੇਤਰੀ ਪ੍ਰਤੀਨਿਧ

Advertisement

Advertisement