ਆਸਟਰੇਲੀਆ ਨੂੰ ਟਰਾਫੀ ਸੌਂਪਣ ਮੌਕੇ ਬੁਲਾਏ ਨਾ ਜਾਣ ’ਤੇ ਗਾਵਸਕਰ ਨਾਰਾਜ਼
06:34 AM Jan 06, 2025 IST
ਸਿਡਨੀ: ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਆਪਣੇ ਅਤੇ ਐਲਨ ਬਾਰਡਰ ਦੇ ਨਾਮ ’ਤੇ ਦਿੱਤੀ ਜਾਣ ਵਾਲੀ ‘ਬਾਰਡਰ-ਗਾਵਸਕਰ ਟਰਾਫੀ’ ਆਸਟਰੇਲੀਆ ਟੀਮ ਨੂੰ ਸੌਂਪਣ ਮੌਕੇ ਬੁਲਾਏ ਨਾ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਸਟਰੇਲੀਆ ਨੇ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਭਾਰਤ ਨੂੰ ਹਰਾ ਕੇ 10 ਸਾਲਾਂ ਵਿੱਚ ਪਹਿਲੀ ਵਾਰ ਇਹ ਟਰਾਫੀ ਜਿੱਤੀ ਹੈ। ਇਹ ਟਰਾਫੀ ਬਾਰਡਰ ਨੇ ਆਸਟਰੇਲੀਆ ਦੀ ਟੀਮ ਨੂੰ ਸੌਂਪੀ ਜਦਕਿ ਉਸ ਵੇਲੇ ਮੈਦਾਨ ’ਤੇ ਮੌਜੂਦ ਹੋਣ ਦੇ ਬਾਵਜੂਦ ਗਾਵਸਕਰ ਨੂੰ ਬੁਲਾਇਆ ਨਹੀਂ ਗਿਆ। ਬਾਅਦ ਵਿੱਚ ਗਾਸਵਕਰ ਨੇ ਕਿਹਾ, ‘ਮੈਨੂੰ ਪੁਰਸਕਾਰ ਵੰਡ ਸਮਾਗਮ ਵਿੱਚ ਜਾ ਕੇ ਖ਼ੁਸ਼ੀ ਹੁੰਦੀ। ਆਖਿਰਕਾਰ ਇਹ ਬਾਰਡਰ-ਗਾਵਸਕਰ ਟਰਾਫੀ ਹੈ ਅਤੇ ਭਾਰਤ ਤੇ ਆਸਟਰੇਲੀਆ ਨਾਲ ਜੁੜੀ ਹੋਈ ਹੈ।’ -ਪੀਟੀਆਈ
Advertisement
Advertisement