For the best experience, open
https://m.punjabitribuneonline.com
on your mobile browser.
Advertisement

ਕੈਲਗਰੀ: ਕਿੰਗਜ਼ ਇਲੈਵਨ ਨੇ ਜਿੱਤਿਆ ਪ੍ਰੋ-ਟੈਕਸ ਬਲੌਕ ਕਿੰਗਜ਼ ਗੋਲਡ ਹਾਕੀ ਕੱਪ ਦਾ ਖਿਤਾਬ

10:23 AM Jan 07, 2025 IST
ਕੈਲਗਰੀ  ਕਿੰਗਜ਼ ਇਲੈਵਨ ਨੇ ਜਿੱਤਿਆ ਪ੍ਰੋ ਟੈਕਸ ਬਲੌਕ ਕਿੰਗਜ਼ ਗੋਲਡ ਹਾਕੀ ਕੱਪ ਦਾ ਖਿਤਾਬ
Advertisement

ਸੁਰਿੰਦਰ ਮਾਵੀ
ਵਿਨੀਪੈਗ, 7 ਜਨਵਰੀ
ਕਿੰਗਜ਼ ਇਲੈਵਨ ਫ਼ੀਲਡ ਹਾਕੀ ਸੁਸਾਇਟੀ ਵੱਲੋਂ ਕੈਲਗਰੀ ਦੇ ਖ਼ਾਲਸਾ ਸਕੂਲ ਵਿੱਚ ਦੋ ਰੋਜ਼ਾ ਪ੍ਰੋ ਟੈਕਸ ਬਲੌਕ ਕਿੰਗਜ਼ ਫ਼ੀਲਡ ਹਾਕੀ ਕੱਪ ਕਰਵਾਇਆ ਗਿਆ। ਮੇਜ਼ਬਾਨ ਟੀਮ ਕਿੰਗਜ਼ ਇਲੈਵਨ ਫ਼ੀਲਡ ਹਾਕੀ ਕਲੱਬ ਨੇ ਪਹਿਲਾ ਅਤੇ ਅਕਾਲ ਵਾਰੀਅਰਜ਼ ਫ਼ੀਲਡ ਹਾਕੀ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋਵੇਂ ਦਿਨਾਂ ਦੌਰਾਨ ਬਹੁਤ ਹੀ ਰੋਚਕ ਮੈਚ ਹੋਏ। ਫਾਈਨਲ ਮੈਚ ਅਕਾਲ ਵਾਰੀਅਰਜ਼ ਫ਼ੀਲਡ ਹਾਕੀ ਕਲੱਬ ਤੇ ਕਿੰਗਜ਼ ਇਲੈਵਨ ਫ਼ੀਲਡ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿਚ ਕਿੰਗਜ਼ ਇਲੈਵਨ ਫ਼ੀਲਡ ਹਾਕੀ ਕਲੱਬ ਦੀ ਟੀਮ 5-4 ਦੇ ਫ਼ਰਕ ਨਾਲ਼ ਜੇਤੂ ਰਹੀ। ਛੋਟੇ ਬੱਚਿਆਂ ਨੂੰ ਖੇਡਾਂ ਨਾਲ਼ ਜੋੜਨ ਦੇ ਮਕਸਦ ਨਾਲ ਉਨ੍ਹਾਂ ਦੇ ਵੀ ਮੈਚ ਕਰਵਾਏ ਗਏ।

Advertisement

ਕਲੱਬ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਔਜਲਾ ਨੇ ਸਾਰੇ ਖਿਡਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਨਾਮ ਵੰਡ ਸਮਾਗਮ ਵਿੱਚ ਅਲਬਰਟਾ ਦੇ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ ਸ਼ਾਮਲ ਹੋਏ। ਵਾਰਡ ਪੰਜ ਤੋਂ ਕੌਂਸਲਰ ਰਾਜ ਧਾਲੀਵਾਲ ਨੇ ਨਾਰਥ ਈਸਟ ਵਿੱਚ ਬਣਨ ਵਾਲੇ ਸਪੋਰਟਸ ਕੰਪਲੈਕਸ ਬਾਰੇ ਜਾਣਕਾਰੀ ਦਿੱਤੀ। ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਦੀ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਹਾਜ਼ਰੀ ਭਰੀ। ਇਸ ਮੌਕੇ ਹਾਕੀ ਕੋਚ ਜੱਗੀ ਧਾਲੀਵਾਲ, ਅੰਪਾਇਰ ਓਂਕਾਰ ਸਿੰਘ ਢੀਂਡਸਾ,ਸ਼ਮਸ਼ੇਰ ਸਿੰਘ ਗਿੱਲ, ਦਲਜੀਤ ਪੁਰਬਾ, ਪਰਮਿੰਦਰ ਭੰਗੂ, ਸੁੱਖਾ ਗਿੱਲ, ਕੰਵਰ ਵੀਰ ਸਰਾਓ, ਪਹਿਲਵਾਨ ਛਿੰਦਾ ਪੱਟੀ, ਹਰੀ ਘਈ, ਜਸਕਰਨ ਗਿੱਲ, ਜਤਿੰਦਰ ਸਿੰਘ ਤਤਲਾ, ਹਾਕੀ ਖਿਡਾਰੀ ਨਿਰਭੈ ਧਾਲੀਵਾਲ ਤੇ ਕਰਮਜੀਤ ਸਿੰਘ ਹਾਜ਼ਰ ਸਨ।
ਕੈਪਸ਼ਨ: ਜੇਤੂ ਕਿੰਗਜ਼ ਇਲੈਵਨ ਫ਼ੀਲਡ ਹਾਕੀ ਕਲੱਬ

Advertisement

Advertisement
Author Image

Advertisement