For the best experience, open
https://m.punjabitribuneonline.com
on your mobile browser.
Advertisement

ਗੈਸ ਫੈਕਟਰੀ: ਆਗੂਆਂ ਨੇ ਮੋਰਚੇ ਨੂੰ ਢਾਹ ਲਾਉਣ ਵਾਲਿਆਂ ਤੋਂ ਚੌਕਸ ਕੀਤਾ

07:16 AM Apr 22, 2024 IST
ਗੈਸ ਫੈਕਟਰੀ  ਆਗੂਆਂ ਨੇ ਮੋਰਚੇ ਨੂੰ ਢਾਹ ਲਾਉਣ ਵਾਲਿਆਂ ਤੋਂ ਚੌਕਸ ਕੀਤਾ
ਗੈਸ ਫੈਕਟਰੀ ਵਿਰੋਧੀ ਧਰਨੇ ’ਚ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਅਪਰੈਲ
ਪਿੰਡ ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਅੱਜ 25ਵੇਂ ਦਿਨ ਵੀ ਜਾਰੀ ਰਿਹਾ। ਇਸ ’ਚ ਬੁਲਾਰਿਆਂ ਨੇ ਕਿਹਾ ਕਿ ਫੈਕਟਰੀ ਮਾਲਕਾਂ ਸਮੇਤ ਕੁਝ ਵਿਅਕਤੀ ਗੈਸ ਫੈਕਟਰੀ ਦੇ ਫਾਇਦੇ ਗਿਣਾਉਣ ’ਚ ਲੱਗੇ ਹਨ ਅਤੇ ਇਸ ਲਈ ਇਸ਼ਤਿਹਾਰ ਵੀ ਵੰਡੇ ਜਾ ਰਹੇ ਹਨ। ਪਰ ਇਲਾਕੇ ਦੇ ਲੋਕਾਂ ਨੇ ਅਜਿਹਾ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਾਇਆ ਅਤੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੇ ਬੁਲਾਰਿਆਂ ਅਮਰੀਕ ਸਿੰਘ, ਸੁਰਜੀਤ ਸਿੰਘ, ਬੰਤ ਸਿੰਘ ਚੀਮਨਾ, ਗੁਰਮੇਲ ਸਿੰਘ ਸਨੇਤ, ਜਗਰਾਜ ਸਿੰਘ, ਸੁਖਦੇਵ ਭੂੰਦੜੀ ਨੇ ਦੱਸਿਆ ਕਿ ਇਕਜੁੱਟ ਹੋ ਕੇ ਇਸ ਸਾਂਝੇ ਸੰਘਰਸ਼ ਨੂੰ ਹਮਾਇਤ ਦੇਣੀ ਚਾਹੀਦੀ ਹੈ। ਗੱਦਾਰੀ ਕਰਨ ਵਾਲਿਆਂ ਨੂੰ ਲੋਕ ਨਾ ਕਦੇ ਭੁੱਲਦੇ ਹਨ ਤੇ ਨਾ ਬਖਸ਼ਦੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਗਤਾਰ ਸਿੰਘ, ਗੁਰਮੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਡਾ. ਸੁਖਦੇਵ ਸਿੰਘ ਭੂੰਦੜੀ, ਮੱਖਣ ਸਿੰਘ ਤੋਂ ਇਲਾਵਾ ਹਰਪ੍ਰੀਤ ਸਿੰਘ ਹੈਪੀ, ਕੋਮਲਪ੍ਰੀਤ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ ਰਾਮਾ ਨੇ ਕਿਹਾ ਕਿ ਹੱਕੀ ਸ਼ੰਘਰਸ਼ ਜਿੱਤ ਤਕ ਜਾਰੀ ਰਹੇਗਾ।
ਹਾੜ੍ਹੀ ਦੇ ਸੀਜ਼ਨ ਅਤੇ ਗਰਮੀ ਦੇ ਬਾਵਜੂਦ ਸੰਘਰਸ਼ ਕਮਜ਼ੋਰ ਨਹੀਂ ਪੈਣ ਦਿੱਤਾ ਜਾਵੇਗਾ। ਨਾ ਹੀ ਅਜਿਹੀ ਕੋਈ ਚਾਲ ਸਫ਼ਲ ਹੋਣ ਦਿੱਤੀ ਜਾਵੇਗੀ। ਬੀਬੀ ਗੁਰਚਰਨ ਕੌਰ ਨੇ ਫੈਕਟਰੀ ਮਾਲਕਾਂ ਦੀਆਂ ਚਾਲਾਂ ਨੂੰ ਨੰਗਾ ਕੀਤਾ। ਭਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।
ਡਾ. ਸੁਖਦੇਵ ਸਿੰਘ ਨੇ ਅੱਜ ਦੇ ਧਰਨੇ ’ਚ ਸ਼ਾਮਲ ਲੋਕਾਂ ਦਾ ਧੰਨਵਾਦ ਕਰਦਿਆਂ ਫੈਕਟਰੀ ਮਾਲਕਾਂ ਦੀਆ ਚਾਲਾਂ ਤੋਂ ਬਚਣ ਲਈ ਸੁਚੇਤ ਕੀਤਾ। ਅਖੀਰ ’ਚ ਰਣਵੀਰ ਗੋਰਾਹੂਰ ਨੇ ਨਸ਼ਿਆਂ ਨਾਲ ਜਵਾਨੀ ਦੀ ਹੋ ਰਹੀ ਬਰਬਾਦੀ ਬਾਰੇ ਇਕ ਪਾਤਰੀ ਨਾਟਕ ਖੇਡ ਕੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ। ਧਰਨੇ ’ਚ ਗੁਰਮੇਲ ਸਿੰਘ, ਆਤਮਾ ਸਿੰਘ, ਭਿੰਦਰ ਸਿੰਘ, ਮਨਮੋਹਨ ਸਿੰਘ ਗਿੱਲ, ਮਲਕੀਤ ਸਿੰਘ ਚੀਮਨਾ, ਜਸਵਿੰਦਰ ਸਿੰਘ ਲਤਾਲਾ, ਅਵਤਾਰ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ ਭੰਗੂ, ਰਛਪਾਲ ਸਿੰਘ ਤੂਰ ਨੇ ਵੀ ਸ਼ਮੂਲੀਅਤ ਕੀਤੀ।

Advertisement

Advertisement
Author Image

Advertisement
Advertisement
×