ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਸ ਫੈਕਟਰੀ: ਵੋਟਾਂ ਦਾ ਬਾਈਕਾਟ ਕਰਨ ਲਈ ਰੋਸ ਮਾਰਚ

10:07 AM Jun 01, 2024 IST
ਵੋਟਾਂ ਦੇ ਬਾਈਕਾਟ ਲਈ ਜਾਗਰੂਕਤਾ ਮਾਰਚ ਕੱਢਦੇ ਹੋਏ ਅਖਾੜਾ ਵਾਸੀ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਮਈ
ਲੁਧਿਆਣਾ ਜ਼ਿਲ੍ਹੇ ਦੇ ਚਾਰ ਪਿੰਡਾਂ ਨੇ ਉਥੇ ਲੱਗ ਰਹੀਆਂ ਗੈਸ ਫੈਕਟਰੀਆਂ ਖ਼ਿਲਾਫ਼ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੋਇਆ ਹੈ ਅਤੇ ਇਸ ਨੂੰ ਸੌ ਫ਼ੀਸਦ ਅਮਲੀਜਾਮਾ ਪਹਿਨਾਉਣ ਲਈ ਅੱਜ ਨੇੜਲੇ ਪਿੰਡ ਅਖਾੜਾ ਵਾਸੀ ਸੜਕ ’ਤੇ ਆ ਗਏ। ਇਸ ਮੌਕੇ ਹਰ ਘਰ ਵਿਚੋਂ ਮਰਦ ਤੇ ਔਰਤਾਂ ਨੇ ਬੱਚਿਆਂ ਨਾਲ ਕਤਾਰਾਂ ਬੰਨ੍ਹ ਕੇ ਤੇ ਕਾਲੇ ਤੇ ਕਿਸਾਨ ਜਥੇਬੰਦੀ ਦੇ ਝੰਡੇ ਚੁੱਕ ਕੇ ਰੋਸ ਜ਼ਾਹਰ ਕੀਤਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲੋਕ ਏਕਤਾ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਚੁੱਪ ਹੈ ਜਿਨ੍ਹਾਂ ਕਈ ਪੱਕੇ ਮੋਰਚੇ ਦੇ ਕਈ ਹਫ਼ਤੇ ਬੀਤਣ ਦੇ ਬਾਵਜੂਦ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਗੈਸ ਫੈਕਟਰੀ ਪਿੰਡ ਅਤੇ ਇਲਾਕੇ ਨੂੰ ਨਰਕ ਬਣਾ ਦੇਵੇਗੀ। ਇਸ ਨਾਲ ਹਵਾ, ਪਾਣੀ, ਧਰਤੀ ਰਸਾਇਣਾਂ ਨਾਲ ਪ੍ਰਦੂਸ਼ਿਤ ਹੋਵੇਗੀ। ਇਲਾਕੇ ‘ਚ ਬਦਬੂ ਫੈਲੇਗੀ ਜਿਸ ਕਰਕੇ ਸਾਹ ਲੈਣਾ ਔਖਾ ਹੋਵੇਗਾ ਤੇ ਬਿਮਾਰੀਆਂ ਫੈਲਣਗੀਆਂ। ਇਸੇ ਕਰਕੇ ਲੋਕ ਇਕ ਮਹੀਨੇ ਤੋਂ ਉਸਾਰੀ ਅਧੀਨ ਬਾਇਓ ਗੈਸ ਫੈਕਟਰੀ ਬੰਦ ਕਰਨ ਦੀ ਮੰਗ ਕਰਦਿਆਂ ਧਰਨੇ ’ਤੇ ਬੈਠੇ ਹਨ। ਇਹ ਜਾਗਰੂਕਤਾ ਮਾਰਚ ਗੁਰਤੇਜ ਸਿੰਘ ਤੇਜ ਅਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੱਢਿਆ ਗਿਆ ਜੋ ਪੂਰੇ ਪਿੰਡ ਵਿਚੋਂ ਗੁਜ਼ਰਿਆ। 19 ਮੈਂਬਰੀ ਸੰਘਰਸ਼ ਕਮੇਟੀ ਨੇ ਦੱਸਿਆ ਕਿ ਵੋਟਾਂ ਦੇ ਬਾਈਕਾਟ ਨੂੰ ਲਾਗੂ ਕਰਨ ਲਈ ਪੂਰਾ ਪਿੰਡ ਇਕਜੁੱਟ ਹੈ। ਪਿੰਡ ਵਾਸੀਆਂ ਦਾ ਵੋਟ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਾ ਹੈ। ਪਿੰਡ ਨਿਵਾਸੀ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਵਾਉਣਗੇ। ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਉਮੀਦ ਪ੍ਰਗਟਾਈ ਕਿ ਇਹ ਮਿਸਾਲੀ ਏਕਤਾ ਇੰਝ ਹੀ ਬਣੀ ਰਹੇਗੀ। ਇਸ ਸਮੇਂ ਔਰਤ ਵਿੰਗ ਦੀ ਪ੍ਰਧਾਨ ਬਲਜੀਤ ਕੋਰ, ਨਸੀਬ ਕੌਰ, ਬਲਜੀਤ ਕੌਰ, ਸਵਰਨਜੀਤ ਕੌਰ, ਸਰਪੰਚ ਜਸਵਿੰਦਰ ਕੌਰ, ਰਛਪਿੰਦਰ ਕੌਰ, ਹਰਦੇਵ ਸਿੰਘ, ਸੁਖਦੇਵ ਸਿੰਘ, ਜਗਦੇਵ ਸਿੰਘ, ਪਾਲਾ ਸਿੰਘ, ਡਾ. ਇਕਬਾਲ ਸਿੰਘ, ਬਲਜਿੰਦਰ ਬਰਿਆਰ, ਜਸਪਾਲ ਸਿੰਘ ਸਮਰਾ, ਜਸਵੀਰ ਸਿੰਘ ਖ਼ਾਲਸਾ, ਅੰਮ੍ਰਿਤਪਾਲ ਸਿੰਘ ਲੋਹਟ ਹਾਜ਼ਰ ਸਨ।

Advertisement

ਚਾਰ ਪਿੰਡਾਂ ਦੀ ਸਾਂਝੀ ਮੀਟਿੰਗ

ਇਸ ਦੌਰਾਨ ਭੂੰਦੜੀ, ਅਖਾੜਾ, ਮੁਸ਼ਕਾਬਾਰ ਤੇ ਘੁੰਗਰਾਲੀ ਰਾਜਪੂਤਾਂ ਦੇ ਪ੍ਰਦੂਸ਼ਿਤ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਕਮੇਟੀ ਦੀ ਸਾਂਝੀ ਮੀਟਿੰਗ ਹੋਈ। ਡਾ. ਸੁਖਦੇਵ ਭੂੰਦੜੀ ਨੇ ਦੱਸਿਆ ਕਿ ਮੀਟਿੰਗ ‘ਚ ਭਲਕੇ ਪਹਿਲੀ ਜੂਨ ਨੂੰ ਚਾਰਾਂ ਪਿੰਡਾਂ ’ਚ ਵੋਟਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਅਹਿਦ ਦੁਹਰਾਇਆ ਗਿਆ। ਘਰ-ਘਰ ਜਾ ਕੇ ਬਾਈਕਾਟ ਨੂੰ ਪੂਰਨ ਰੂਪ ’ਚ ਲਾਗੂ ਕਰਵਾਉਣ ਲਈ ਪੈਦਲ ਦੌਰਾ ਕੀਤਾ ਗਿਆ। ਕਾਲੇ ਝੰਡਿਆਂ ਨਾਲ ਵੋਟ ਬਾਈਕਾਟ ਕਰਨ ਲਈ ਰੋਸ ਮਾਰਚ ਕੱਢੇ ਗਏ। ਮੀਟਿੰਗ ’ਚ ਤਿੰਨ ਜੂਨ ਨੂੰ ਪੰਜਾਬੀ ਭਵਨ ਲੁਧਿਆਣਾ ਵਿਚ ਮੁੜ ਇਕੱਠੇ ਹੋ ਕੇ ਸਾਂਝੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਦੀ ਸਹਿਮਤੀ ਬਣੀ।

Advertisement
Advertisement