ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਂਗਸਟਰ ਨਿਊਟਨ ਗਰੋਹ ਦੇ ਤਿੰਨ ਲੁਟੇਰੇ ਕਾਬੂ

10:50 AM Jul 13, 2024 IST
ਗੈਂਗਸਟਰ ਸਾਗਰ ਨਿਊਟਨ ਗਰੋਹ ਦੇ ਮੈਂਬਰਾਂ ਨਾਲ ਪੁਲੀਸ ਪਾਰਟੀ। -ਫੋਟੋ: ਇੰਦਰਜੀਤ ਵਰਮਾ

ਗੁਰਿੰਦਰ ਸਿੰਘ/ਗਗਨ ਅਰੋੜਾ
ਲੁਧਿਆਣਾ, 12 ਜੁਲਾਈ
ਸੀਆਈਏ ਪੁਲੀਸ ਨੇ ਗੈਂਗਸਟਰ ਸਾਗਰ ਨਿਊਟਨ ਗੈਂਗ ਦੇ ਤਿੰਨ ਲੁਟੇਰਿਆਂ ਨੂੰ ਵੱਡੀ ਵਾਰਦਾਤ ਦੀ ਯੋਜਨਾ ਬਣਾਉਂਦਿਆਂ ਨਾਜਾਇਜ਼ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏਸੀਪੀ ਕ੍ਰਾਈਮ ਰਾਜ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਥਾਣੇਦਾਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਪੀਏਯੂ ਰੋਡ ਸਥਿਤ ਅਲਟੋਸ ਨਗਰ ਦੇ ਇੱਕ ਤਿਕੋਣਾ ਪਲਾਟ ਕੋਲ ਸੁੰਨਸਾਨ ਜਗ੍ਹਾ ’ਤੇ ਖੋਹ ਕਰਨ ਦੀ ਤਾਕ ਵਿੱਚ ਘੁੰਮਦਿਆਂ ਮਾਹੀ ਗਿੱਲ ਵਾਸੀ ਕੁੰਦਨਪੁਰੀ, ਸਾਗਰ ਨਿਊਟਨ ਦੇ ਭਰਾ ਸੁਮਿਤ ਕੁਮਾਰ ਅਤੇ ਕੀਰਤ ਕੁਮਾਰ ਵਾਸੀ ਐਲਆਈਜੀ ਫਲੈਟ ਫੇਜ- 3 ਦੁੱਗਰੀ ਨੂੰ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਨ੍ਹਾਂ ਨਾਲ ਸਾਗਰ ਨਿਊਟਨ, ਸੁਮੀਤ ਸਭਰਵਾਲ ਉਰਫ਼ ਨੰਨੂ ਵਾਸੀ ਸ਼ਾਹੀ ਮੁਹੱਲਾ ਅਤੇ ਅਭੈ ਉਰਫ਼ ਮੱਠੀ ਵਾਸੀ ਛਾਉਣੀ ਮੁਹੱਲਾ ਪੈਟਰੋਲ ਪੰਪ ਵੀ ਹਾਜ਼ਰ ਸੀ ਪਰ ਉਹ ਕਿਸੇ ਵੱਡੀ ਕੋਠੀ, ਪੈਟਰੋਲ ਪੰਪ ਜਾਂ ਕਾਰੋਬਾਰੀ ਅਦਾਰੇ ਦੀ ਲੁੱਟ ਕਰਨ ਦੀ ਯੋਜਨਾ ਬਣਾਉਣ ਲਈ ਕਿਧਰੇ ਗਏ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸਾਗਰ ਨਿਊਟਨ ਦੇ ਇਸ਼ਾਰੇ ’ਤੇ ਹੀ ਸ਼ਹਿਰ ਵਿੱਚ ਲੁੱਟ-ਖਸੁੱਟ ਦੀਆਂ ਵਾਰਦਾਤਾਂ ਕੀਤੀਆਂ ਸਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੁੱਗਰੀ ਵਿੱਚ ਇੱਕ ਕੋਠੀ ਦੇ ਬਾਹਰ ਗੋਲੀਆਂ ਚਲਾਈਆਂ ਸਨ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਦੇਸੀ ਪਿਸਤੌਲ, ਦੋ ਟੱਚ ਫੋਨ ਮਾਰਕਾ ਸੈਮਸੰਗ, ਇੱਕ ਲੋਹਾ ਦਾਤਰ ਅਤੇ ਇੱਕ ਕਿਰਚ ਲੋਹਾ ਬਰਾਮਦ ਕੀਤੀ ਹੈ।

Advertisement

Advertisement
Advertisement