ਹਰਿਦੁਆਰ ’ਚ ਗੰਗਾ ਦਾ ਪੱਧਰ ਵਧਿਆ; 8 ਗੱਡੀਆਂ ਪਾਣੀ ’ਚ ਰੁੜ੍ਹੀਆਂ
06:27 PM Jun 29, 2024 IST
ਨਵੀਂ ਦਿੱਲੀ, 29 ਜੂਨ
ਦੇਸ਼ ਭਰ ਦੇ ਕੁਝ ਸੂਬਿਆਂ ਨੂੰ ਛੱਡ ਕੇ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਉੱਤਰਾਖੰਡ ਵਿੱਚ ਭਾਰੀ ਮੀਂਹ ਪੈਣ ਕਾਰਨ ਗੰਗਾ ਨਦੀ ਵਿਚ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਤੇ ਅੱਠ ਕਾਰਾਂ ਰੁੜ੍ਹ ਗਈਆਂ। ਦੂਜੇ ਪਾਸੇ, ਦਿੱਲੀ ਵਿੱਚ 28 ਜੂਨ ਨੂੰ 24 ਘੰਟਿਆਂ ਵਿੱਚ 9 ਇੰਚ ਮੀਂਹ ਪਿਆ ਜੋ ਜੂਨ 1936 ਵਿੱਚ ਇੱਕ ਦਿਨ ਵਿੱਚ 9.27 ਇੰਚ ਪਏ ਮੀਂਹ ਤੋਂ ਬਾਅਦ ਦੂਜਾ ਸਭ ਤੋਂ ਵੱਧ ਮੀਂਹ ਹੈ। ਇਸ ਨਾਲ ਜੂਨ ਹੀ ਨਹੀਂ ਸਗੋਂ ਮਾਰਚ ਤੋਂ ਹੁਣ ਤੱਕ 4 ਮਹੀਨੇ ਦਾ ਕੋਟਾ ਵੀ ਪੂਰਾ ਹੋ ਗਿਆ ਹੈ। ਦਿੱਲੀ ’ਚ ਮੀਂਹ ਕਾਰਨ ਵੱਖ-ਵੱਖ ਘਟਨਾਵਾਂ ’ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਬੀਤੇ ਕੱਲ੍ਹ 5 ਲੋਕਾਂ ਦੀ ਮੌਤ ਹੋ ਗਈ ਸੀ। ਸ਼ੁੱਕਰਵਾਰ ਰਾਤ ਤਿੰਨ ਮਜ਼ਦੂਰ ਇੱਕ ਨਿਰਮਾਣ ਅਧੀਨ ਇਮਾਰਤ ਦੇ ਟੋਏ ਵਿੱਚ ਡਿੱਗ ਗਏ ਸਨ। ਮੀਂਹ ਕਾਰਨ ਟੋਆ ਪਾਣੀ ਨਾਲ ਭਰ ਗਿਆ। ਅੱਜ ਸਵੇਰੇ ਤਿੰਨਾਂ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
Advertisement
Advertisement
Related News
Advertisement