For the best experience, open
https://m.punjabitribuneonline.com
on your mobile browser.
Advertisement

ਦਲ ਖ਼ਾਲਸਾ ਦੇ ਗਜਿੰਦਰ ਸਿੰਘ ਦਾ ਪਾਕਿਸਤਾਨ ’ਚ ਦੇਹਾਂਤ

06:51 AM Jul 06, 2024 IST
ਦਲ ਖ਼ਾਲਸਾ ਦੇ ਗਜਿੰਦਰ ਸਿੰਘ ਦਾ ਪਾਕਿਸਤਾਨ ’ਚ ਦੇਹਾਂਤ
Advertisement

ਅੰਮ੍ਰਿਤਸਰ (ਟਨਸ)

Advertisement

ਸਿੱਖ ਜਥੇਬੰਦੀ ਦਲ ਖ਼ਾਲਸਾ ਦੇ ਬਾਨੀ ਅਤੇ ਸਰਪ੍ਰਸਤ ਗਜਿੰਦਰ ਸਿੰਘ ਦਾ ਜਲਾਵਤਨੀ ਦੌਰਾਨ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਥੇਬੰਦੀ ਦੇ ਆਗੂਆਂ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਹਰਚਰਨਜੀਤ ਸਿੰਘ ਧਾਮੀ ਤੇ ਜਸਵੀਰ ਸਿੰਘ ਖੰਡੂਰ ਨੇ ਮੀਡੀਆ ਨੂੰ ਦੱਸਿਆ ਕਿ ਗਜਿੰਦਰ ਸਿੰਘ ਨੇ 3 ਜੁਲਾਈ ਨੂੰ ਆਖਰੀ ਸਾਹ ਲਏ ਤੇ 4 ਜੁਲਾਈ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੀ ਧੀ ਦੀ ਹਾਜ਼ਰੀ ਵਿੱਚ ਕੀਤਾ ਗਿਆ। ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ 13 ਜੁਲਾਈ ਨੂੰ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ।

Advertisement
Author Image

sanam grng

View all posts

Advertisement
Advertisement
×