ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਡਕਰੀ ਵੱਲੋਂ ਕੌਮੀ ਮਾਰਗਾਂ ਲਈ ‘ਹਮਸਫ਼ਰ ਨੀਤੀ’ ਸ਼ੁਰੂ

07:37 AM Oct 09, 2024 IST

ਨਵੀਂ ਦਿੱਲੀ, 8 ਅਕਤੂਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਭਰ ਦੇ ਕੌਮੀ ਹਾਈਵੇਅ ’ਤੇ ਸਹੂਲਤਾਂ ਪ੍ਰਦਾਨ ਕਰਨ ਵਾਲੀ ‘ਹਮਸਫਰ ਨੀਤੀ’ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਕੌਮੀ ਮਾਰਗਾਂ ’ਤੇ ਸਾਫ਼ ਪਖਾਨੇ, ਬੇਬੀ ਕੇਅਰ ਰੂਮ, ਵ੍ਹੀਲਚੇਅਰਾਂ ਲਈ ਪ੍ਰਬੰਧ, ਈਵੀ ਚਾਰਜਿੰਗ ਸਟੇਸ਼ਨ, ਪਾਰਕਿੰਗ ਲਈ ਥਾਂ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਨੀਤੀ ਹਾਈਵੇਅ ’ਤੇ ਸਫਰ ਕਰਨ ਵਾਲਿਆਂ ਨੂੰ ਸੁਰੱਖਿਅਤ ਅਤੇ ਆਨੰਦਦਾਇਕ ਮਾਹੌਲ ਪ੍ਰਦਾਨ ਕਰੇਗੀ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਹਮਸਫਰ ਨੀਤੀ ਦੇ ਲਾਗੂ ਹੋਣ ਨਾਲ ਯਾਤਰੀਆਂ ਅਤੇ ਰੋਜ਼ਾਨਾ ਲੰਬਾ ਪੈਂਡਾ ਤੈਅ ਕਰਨ ਵਾਲੇ ਡਰਾਈਵਰਾਂ ਲਈ ਸਫਰ ਆਰਾਮਦਾਇਕ ਹੋਵੇਗਾ। ਉਨ੍ਹਾਂ ਕਿਹਾ, ‘ਜੇ ਕੋਈ ਟੌਲ ਇਕੱਠਾ ਕਰ ਰਿਹਾ ਹੈ ਤਾਂ ਉਸ ਨੂੰ ਯਾਤਰੀਆਂ ਦੀ ਸੁਰੱਖਿਆ ਅਤੇ ਆਰਾਮ ਯਕੀਨੀ ਬਣਾਉਣਾ ਹੋਵੇਗਾ।’ ਉਨ੍ਹਾਂ ਕੌਮੀ ਮਾਰਗਾਂ ’ਤੇ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਹ ਨੀਤੀ ਵਾਤਾਵਰਨ ਪੱਖੀ ਹੋਵੇਗੀ ਅਤੇ ਵਾਤਾਵਰਨ ਅਤੇ ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਤਿਆਰ ਕਰਦੇ ਸਮੇਂ ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ, ਰਹਿੰਦ-ਖੂੰਹਦ ਦੀ ਰਿਸਾਈਕਲਿੰਗ ਅਤੇ ਸੂਰਜੀ ਊਰਜਾ ਸਣੇ ਹੋਰਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਸ੍ਰੀ ਗਡਕਰੀ ਨੇ ਕੌਮੀ ਮਾਰਗਾਂ ਦੇ ਨਾਲ-ਨਾਲ ਪੈਟਰੋਲ ਪੰਪ ਮਾਲਕਾਂ ਨੂੰ ਪੈਟਰੋਲ ਪੰਪਾਂ ’ਤੇ ਨਿਯਮਾਂ ਅਨੁਸਾਰ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਕਿਹਾ। -ਪੀਟੀਆਈ

Advertisement

Advertisement