For the best experience, open
https://m.punjabitribuneonline.com
on your mobile browser.
Advertisement

‘ਗਦਰ-2’ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ

07:45 AM Sep 12, 2023 IST
‘ਗਦਰ 2’ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ
Advertisement

ਮੁੰਬਈ: ਅਦਾਕਾਰ ਸਨੀ ਦਿਓਲ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਗਦਰ 2’ ਨੇ ਬਾਕਸ ਆਫਿਸ ’ਤੇ ਧੂਮ ਮਚਾਈ ਹੋਈ ਹੈ। ਇਸ ਫਿਲਮ ਨੇ ਇੱਕ ਮਹੀਨੇ ਵਿੱਚ 515.03 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਇਹ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ‘ਗਦਰ 2’ ਦੇ ਬਾਕਸ ਆਫਿਸ ’ਤੇ ਕੀਤੇ ਕਾਰੋਬਾਰ ਸਬੰਧੀ ਅੱਜ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘‘ਗਦਰ-2 ਹਿੰਦੀ ਫ਼ਿਲਮ ‘ਬਾਹੂਬਲੀ 2’ ਨੂੰ ਪਛਾੜ ਕੇ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਨੇ ਸਿਨੇਮਾ ਜਗਤ ਵਿੱਚ ਪਹਿਲੇ ਹਫ਼ਤੇ 284.63 ਕਰੋੜ, ਦੂਜੇ ਹਫ਼ਤੇ 134.47 ਕਰੋੜ, ਤੀਜੇ ਹਫ਼ਤੇ 63.35 ਕਰੋੜ, ਚੌਥੇ ਹਫ਼ਤੇ 27.55 ਕਰੋੜ, ਪੰਜਵੇਂ ਹਫ਼ਤੇ 5.03 ਕਰੋੜ ਰੁਪਏ ਅਤੇ ਕੁੱਲ 515.03 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।’’ -ਏਐੱਨਆਈ

Advertisement

‘ਜਵਾਨ’ ਨੇ ਪਹਿਲੇ ਹਫ਼ਤੇ ਕਮਾਏ 520.79 ਕਰੋੜ ਰੁਪਏ

ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਐਕਸ਼ਨ ਫ਼ਿਲਮ ‘ਜਵਾਨ’ ਨੇ ਪਹਿਲੇ ਹਫ਼ਤੇ ਦੁਨੀਆਂ ਭਰ ਦੇ ਬਾਕਸ ਆਫਿਸ ’ਤੇ 520.79 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਫ਼ਿਲਮਸਾਜ਼ਾਂ ਨੇ ਅੱਜ ਦਿੱਤੀ ਹੈ। ਤਾਮਿਲ ਫ਼ਿਲਮਸਾਜ਼ ਐਟਲੀ ਫ਼ਿਲਮ ਦੇ ਨਿਰਦੇਸ਼ਕ ਹਨ, ਜਦੋਂਕਿ ਨਯਨਤਾਰਾ, ਵਿਜੈ ਸੇਤੂਪਤੀ ਤੇ ਦੀਪਿਕਾ ਪਾਦੂਕੋਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 7 ਸਤੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਰਿਲੀਜ਼ ਹੋਈ ਸੀ। ‘ਜਵਾਨ’ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਫ਼ਿਲਮ ਦੇ ਕਾਰੋਬਾਰ ਸਬੰਧੀ ‘ਐਕਸ’ ’ਤੇ ਜਾਣਕਾਰੀ ਦਿੰਦਿਆਂ ਲਿਖਿਆ, ‘‘ਮੁੜ ਇਤਿਹਾਸ ਸਿਰਜਦਿਆਂ ਦੁਨੀਆਂ ਭਰ ਦੇ ਬਾਕਸ ਆਫਿਸ ’ਤੇ 520.79 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹਫ਼ਤੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ।’’ ਫ਼ਿਲਮ ਨੇ ਪਹਿਲੇ ਦਿਨ 129.6 ਕਰੋੜ, ਦੂਜੇ ਦਿਨ 110.87 ਕਰੋੜ, ਤੀਜੇ ਦਿਨ 144.22 ਕਰੋੜ ਅਤੇ ਚੌਥੇ 136.1 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement