ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਜਿੰਦਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

06:47 AM May 13, 2024 IST
ਨੌਜਵਾਨਾਂ ਨੂੰ ਕਾਂਗਰਸ ’ਚ ਸ਼ਾਮਲ ਕਰਦੇ ਹੋਏ ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ।

ਸਰਬਜੀਤ ਸਾਗਰ
ਦੀਨਾਨਗਰ, 12 ਮਈ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਦੋਂ ਤਕੜਾ ਹੁੰਗਾਰਾ ਮਿਲਿਆ ਜਦੋਂ ਪੁਰਾਣਾ ਸ਼ਾਲਾ ਖੇਤਰ ਵੱਖ-ਵੱਖ ਪਿੰਡਾਂ ’ਚ ਭਾਜਪਾ ਨਾਲ ਸਬੰਧਤ ਦਰਜਨ ਭਾਜਪਾ ਸਮਰਥਕ ਨੌਜਵਾਨ ਕਾਂਗਰਸ ’ਚ ਸ਼ਾਮਲ ਹੋ ਗਏ। ਇਨ੍ਹਾਂ ਨੌਜਵਾਨਾਂ ਨੂੰ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਾਂਗਰਸ ’ਚ ਸ਼ਾਮਲ ਕਰਦਿਆਂ ਬਣਦਾ ਮਾਣ-ਸਨਮਾਨ ਦਿਵਾਉਣ ਦਾ ਭਰੋਸਾ ਦਿੱਤਾ। ਯੂਥ ਕਾਂਗਰਸ ਆਗੂ ਜਿੰਦੀ ਲੁਬਾਣਾ ਦੀ ਅਗਵਾਈ ਵਿੱਚ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਪਿੰਡ ਨੌਸ਼ਹਿਰਾ ਦੇ ਰਿੰਕੂ ਕੁਮਾਰ, ਸਾਗਰ ਪੁਰਾਣਾਸ਼ਾਲਾ, ਕਾਕਾ, ਵਿੱਕੀ, ਸੁੱਖਾ ਨਵਾਂ ਨੌਸ਼ਹਿਰਾ, ਤਰਸੇਮ ਨੌਸ਼ਹਿਰਾ, ਬਲਦੇਵ, ਵਿਕਰਮ ਕਸ਼ਯਪ ਨੌਸ਼ਹਿਰਾ, ਗੁਰਜੀਤ ਸਿੰਘ ਫ਼ੌਜੀ ਨੌਸ਼ਹਿਰਾ ਤੇ ਹੋਰਂ ਨੌਜਵਾਨਾਂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਦੇਸ਼ ਨੂੰ ਤੋੜਨ ਤੇ ਆਮ ਲੋਕਾਂ ਦੀ ਹੋਂਦ ਨੂੰ ਖ਼ਤਮ ਕਰਨ ਵਾਲੀਆਂ ਹਨ, ਜਿਸ ਕਾਰਨ ਉਨ੍ਹਾਂ ਭਾਜਪਾ ਨੂੰ ਅਲਵਿਦਾ ਆਖਿਆ ਹੈ।
ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਹਰ ਧਰਮ ਤੇ ਜਾਤ ਦਾ ਸਤਿਕਾਰ ਕਰਦੀ ਹੈ ਤੇ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਜੋੜਨ ਲਈ ਕੰਮ ਕੀਤਾ ਹੈ।
ਅਸ਼ੋਕ ਚੌਧਰੀ ਨੇ ਕਿਹਾ ਕਿ ਲੋਕ ਹੁਣ ਸਮਝ ਰਹੇ ਹਨ ਕਿ ਜੇਕਰ ਮੋਦੀ ਸਰਕਾਰ ਦੁਬਾਰਾ ਸੱਤਾ ਵਿੱਚ ਆਈ ਤਾਂ ਦੇਸ਼ ਦੇ ਸੰਵਿਧਾਨ ਨੂੰ ਵੱਡਾ ਖ਼ਤਰਾ ਹੋਵੇਗਾ ਅਤੇ ਭਾਰਤ ਅੰਦਰ ਤਾਨਾਸ਼ਾਹੀ ਰਾਜ ਚੱਲੇਗਾ ਜਿਸ ਕਰਕੇ ਹੁਣ ਲੋਕਾਂ ਕਾਂਗਰਸ ਤੋਂ ਉਮੀਦਾਂ ਹਨ।

Advertisement

Advertisement
Advertisement