For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਨਾ ਸੱਦਣ ਤੋਂ ਤੰਗ ਵਿਆਹੁਤਾ ਵੱਲੋਂ ਖੁਦਕੁਸ਼ੀ

08:41 AM Aug 19, 2024 IST
ਵਿਦੇਸ਼ ਨਾ ਸੱਦਣ ਤੋਂ ਤੰਗ ਵਿਆਹੁਤਾ ਵੱਲੋਂ ਖੁਦਕੁਸ਼ੀ
Advertisement

ਪੱਤਰ ਪ੍ਰੇਰਕ
ਫਗਵਾੜਾ, 18 ਅਗਸਤ
ਇੱਕ ਵਿਆਹੁਤਾ ਵਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਪੁਲੀਸ ਨੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਧਾਰਾ 108 ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ।
ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬਲਵਿੰਦਰ ਰਾਮ ਵਾਸੀ ਪਿੰਡ ਖੋਜਕੀਪੁਰ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਲੜਕੀ ਕਿਰਨਦੀਪ ਕੌਰ ਦਾ ਰਿਸ਼ਤਾ ਜੇਮਜ਼ ਗਾਟ ਪੁੱਤਰ ਪਰਮਜੀਤ ਗਾਟ ਨਾਲ ਹੋਇਆ ਸੀ ਅਤੇ 10 ਮਾਰਚ 2021 ਨੂੰ ਵਿਆਹ ਹੋਇਆ ਸੀ। ਵਿਆਹ ਤੋਂ ਤਿੰਨ ਮਹੀਨੇ ਬਾਅਦ ਉਸ ਦਾ ਪਤੀ ਵਿਦੇਸ਼ ਚਲਾ ਗਿਆ ਅਤੇ ਇਸ ਮਗਰੋਂ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਇਸ ਮਗਰੋਂ ਲੜਕੀ ਨੂੰ ਵਿਦੇਸ਼ ਸੱਦਣ ਬਦਲੇ ਉਨ੍ਹਾਂ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ। ਕੁਝ ਸਮਾਂ ਪਹਿਲਾਂ ਉਸ ਨੇ ਆਪਣਾ ਸਾਰਾ ਪਰਿਵਾਰ ਵਿਦੇਸ਼ ਸੱਦ ਲਿਆ ਪਰ ਲੜਕੀ ਨੂੰ ਨਹੀਂ ਬੁਲਾਇਆ ਤੇ ਉਸ ਦਾ ਸਹੁਰਾ ਪਰਿਵਾਰ ਵਿਦੇਸ਼ ’ਚੋਂ ਉਸ ਨਾਲ ਫ਼ੋਨ ’ਤੇ ਦੁਰਵਿਵਹਾਰ ਤੇ ਗਾਲੀ ਗਲੋਚ ਕਰਦਾ ਸੀ ਜਿਸ ਤੋਂ ਉਨ੍ਹਾਂ ਦੀ ਲੜਕੀ ਕਾਫ਼ੀ ਪ੍ਰੇਸ਼ਾਨ ਸੀ। ਇਸ ਤੋਂ ਦੁਖੀ ਹੋ ਕੇ ਲੜਕੀ ਨੇ ਸਲਫ਼ਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਸਬੰਧੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਜੇਮਜ਼ ਗਾਟ, ਸਹੁਰਾ ਪਰਮਜੀਤ ਗਾਟ, ਸੱਸ ਸਰੋਜ ਬਾਲਾ, ਮਹਿਨੀਸ਼ ਗਾਟ, ਸੋਨੀਆ ਵਾਸੀਆਨ ਵਾਰਡ ਨੰਬਰ 4 ਜਲੋਟਾ ਨਗਰ ਪਟੇਲ ਨਗਰ ਫਗਵਾੜਾ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Advertisement
Author Image

sukhwinder singh

View all posts

Advertisement