ਭਾਰਤ ਤੇ ਅਮਰੀਕਾ ਦੀ ਦੋਸਤੀ ਦੁਨੀਆ ਦਾ ਸਭ ਤੋਂ ਅਹਿਮ ਰਿਸ਼ਤਾ: ਬਾਇਡਨ
08:57 PM Jun 29, 2023 IST
ਵਾਸ਼ਿੰਗਟਨ, 26 ਜੂਨ
Advertisement
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਤਿਹਾਸਕ ਫੇਰੀ ਦੌਰਾਨ ਅਮਰੀਕਾ ਅਤੇ ਭਾਰਤ ਨੇ ਆਪਣੀ ਰਣਨੀਤਕ ਤਕਨਾਲੋਜੀ ਭਾਈਵਾਲੀ ਨੂੰ ਹੋਰ ਵਧਾਉਣ ਲਈ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਕੀਤੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ‘ਚੋਂ ਇਕ ਹੈ। ਬਾਇਡਨ ਦੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਦੋਸਤੀ ਵਿਸ਼ਵ ਹਿੱਤ ‘ਚ ਹੈ ਅਤੇ ਇਹ ਸਾਡੇ ਗ੍ਰਹਿ ਨੂੰ ਨਾ ਸਿਰਫ ਬਿਹਤਰ, ਸਗੋਂ ਹੋਰ ਟਿਕਾਊ ਵੀ ਬਣਾਏਗੀ।
Advertisement
Advertisement