ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੈਮਰਿਨ ਟੈਕ ਸਕਿੱਲਜ਼ ’ਵਰਸਿਟੀ ਵਿੱਚ ਫਰੈਸ਼ਰ ਪਾਰਟੀ

11:00 AM Oct 29, 2024 IST
ਲੈਮਰਨ ਟੈਕ ਸਕਿਲ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ਦੀ ਝਲਕ। ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਰੂਪਨਗਰ, 28 ਅਕਤੂਬਰ
ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ, ਪੰਜਾਬ ਦੇ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਵਿੱਚ ਸਾਲਾਨਾ ਫਰੈਸ਼ਰ ਪਾਰਟੀ ‘ਸ੍ਰੀਜਨਮ 2.0’ ਕੀਤੀ ਗਈ। ਇਸ ਦੌਰਾਨ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਡਾ. ਸੰਦੀਪ ਸਿੰਘ ਕੌੜਾ, ਵਾਈਸ ਚਾਂਸਲਰ ਪ੍ਰੋ. ਡਾ. ਏ.ਐੱਸ. ਚਾਵਲਾ, ਵਾਈਸ ਚਾਂਸਲਰ ਡਾ. ਪਰਵਿੰਦਰ ਕੌਰ, ਰਜਿਸਟਰਾਰ ਰਾਜੀਵ ਮਹਾਜਨ, ਸੰਯੁਕਤ ਰਜਿਸਟਰਾਰ ਸਰਦਾਰ ਸਤਬੀਰ ਸਿੰਘ ਬਾਜਵਾ ਸਮੇਤ ਵੱਖ-ਵੱਖ ਵਿਭਾਗਾਂ ਦੇ ਡੀਨ ਅਤੇ ਯੂ.ਐੱਸ.ਈ.ਟੀ.ਸ਼ਾਮਿਲ ਹੋਏ। ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਇਸ ਦੌਰਾਨ ਵਿਦਿਆਰਥਣ ਅਹਾਨਾ ਨੂੰ ਮਿਸ ਫਰੈਸ਼ਰ ਤੇ ਭਾਵੇਸ਼ ਜਾਖੜ ਨੂੰ ਮਿਸਟਰ ਫਰੈਸ਼ਰ ਦਾ ਖਿਤਾਬ ਮਿਲਿਆ। ਤਬਿੰਦਾ ਨਸੀਮ ਨੂੰ ਸਰਵੋਤਮ ਉੱਭਰਦੀ ਪ੍ਰਤਿਭਾ, ਆਸ਼ੂਤੋਸ਼ ਕੁਮਾਰ ਨੂੰ ਸਰਵੋਤਮ ਪ੍ਰਦਰਸ਼ਨ ਦਾ ਪੁਰਸਕਾਰ ਅਤੇ ਸਰਵੋਤਮ ਪਹਿਰਾਵੇ ਵਾਲੀ ਸ਼੍ਰੇਣੀ ਦਾ ਪੁਰਸਕਾਰ ਕ੍ਰਿਪਟੋ ਨੂੰ ਦਿੱਤਾ ਗਿਆ।

Advertisement

Advertisement