For the best experience, open
https://m.punjabitribuneonline.com
on your mobile browser.
Advertisement

ਫਰੈਸ਼ਰ ਹੈਲੋਵੀਨ ਪਾਰਟੀ ਕਰਵਾਈ

05:33 AM Apr 28, 2024 IST
ਫਰੈਸ਼ਰ ਹੈਲੋਵੀਨ ਪਾਰਟੀ ਕਰਵਾਈ
ਸਮਾਗਮ ਦੌਰਾਨ ਮਿਸਟਰ ਤੇ ਮਿਸ ਫਰੈਸ਼ਰ ਐਲਾਨੇ ਗਏ ਵਿਦਿਆਰਥੀ।
Advertisement

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਨੇ ਐੱਮਡੀਐੱਸ ਅਤੇ ਬੀਡੀਐੱਸ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੱਕ ਫਰੈਸ਼ਰ ਹੈਲੋਵੀਨ ਪਾਰਟੀ ਕਰਵਾਈ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਉਪ ਪ੍ਰਧਾਨ ਡਾ. ਹਰਸ਼ ਸਦਾਰਵਤੀ ਅਤੇ ਦੇਸ਼ ਭਗਤ ਡੈਂਟਲ ਕਾਲਜ ਦੀ ਪ੍ਰਿੰਸੀਪਲ ਡਾ. ਉੱਨਤੀ ਪਿਟਾਲੇ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਰੈਂਪ ਵਾਕ, ਟੇਲੈਂਟ ਰਾਊਂਡ ਅਤੇ ਸਵਾਲ-ਜਵਾਬ ਅਤੇ ਤਾੜੀਆਂ ਦੀ ਗੂੰਜ ਵਿੱਚ ਮਿਸਟਰ ਅਤੇ ਮਿਸ ਫਰੈਸ਼ਰ ਦੀ ਚੋਣ ਨਾਲ ਸਮਾਪਤ ਹੋਇਆ। ਸਮਾਗਮ ਵਿੱਚ ਰਿਸੋਰਸ ਪਰਸਨ ਡਾ: ਵੇਦਿਕਾ ਵਰਮਾ ਸਨ। ਸਮਾਗਮ ਦੀ ਇੰਚਾਰਜ ਡਾ. ਤਨਨੀਤ ਕੌਰ ਨੇ ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ ਅਤੇ ਅਜੀਤਪਾਲ ਸਿੰਘ ਆਦਿ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×