ਐੱਨਐੱਸਆਈਸੀ ’ਚ ਨੌਜਵਾਨਾਂ ਲਈ ਮੁਫ਼ਤ ਕੋਰਸ ਸ਼ੁਰੂ
06:59 AM Nov 21, 2024 IST
ਰਾਜਪੁਰਾ: ਸਥਾਨਕ ਫੋਕਲ ਪੁਆਇੰਟ ’ਚ ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ (ਐਨ.ਐੱਸ.ਆਈ.ਸੀ. ਭਾਰਤ ਸਰਕਾਰ ਦਾ ਅਦਾਰਾ) ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੁਫ਼ਤ ਤਕਨੀਕੀ ਕੋਰਸ ਸ਼ੁਰੂ ਕੀਤੇ ਗਏ ਹਨ। ਸੈਂਟਰ ਹੈੱਡ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਹੁਨਰਾਂ ਦੇ ਨਾਲ ਪੇਂਡੂ ਨੌਜਵਾਨਾਂ, ਲੜਕੇ ਅੇ ਲੜਕੀਆਂ ਨੂੰ ਹੁਨਰਮੰਦ ਕਰਨ ਦੇ ਉਦੇਸ਼ ਨਾਲ ਮੁਫ਼ਤ ਹੁਨਰ ਵਿਕਾਸ ਕੋਰਸਾਂ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ’ਚ ਮਾਈਕਰੋ ਫਾਈਨਾਂਸ ਐਗਜ਼ੀਕਿਊਟਿਵ, ਕਸਟਮਰ ਕੇਅਰ ਐਗਜ਼ੀਕਿਊਟਿਵ, ਬਿਊਟੀਸ਼ੀਅਨ, ਕਟਿੰਗ ਤੇ ਸਿਲਾਈ, ਹੋਮ ਅਪਲਾਇੰਸ ਰਿਪੇਅਰ, ਕੰਪਿਊਟਰ ਅਕਾਊਂਟਿੰਗ ਅਤੇ ਰਿਟੇਲ ਸੇਲਜ਼ ਐਸੋਸੀਏਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦਾਖਲੇ ਸਬੰਧੀ ਵਧੇਰੇ ਜਾਣਕਾਰੀ ਲਈ ਕੇਂਦਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement