For the best experience, open
https://m.punjabitribuneonline.com
on your mobile browser.
Advertisement

ਐੱਮਡੀਐੱਚ ਮਸਾਲਿਆਂ ਦੀ ਡੀਲਰਸ਼ਿਪ ਦੇ ਨਾਂ ’ਤੇ ਲੱਖਾਂ ਦੀ ਠੱਗੀ

07:52 AM Feb 03, 2024 IST
ਐੱਮਡੀਐੱਚ ਮਸਾਲਿਆਂ ਦੀ ਡੀਲਰਸ਼ਿਪ ਦੇ ਨਾਂ ’ਤੇ ਲੱਖਾਂ ਦੀ ਠੱਗੀ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 2 ਫਰਵਰੀ
ਐੱਮਡੀਐੱਚ ਮਸਾਲਿਆਂ ਦੀ ਡੀਲਰਸ਼ਿਪ ਦੇ ਨਾਂ ’ਤੇ ਸਾਈਬਰ ਠੱਗਾਂ ਨੇ ਗੌਰਵ ਵਾਸੀ ਪ੍ਰਤਾਪ ਨਗਰ ਨਾਲ 5 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਕ੍ਰਾਈਮ ਥਾਣਾ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੌਰਵ ਨੇ ਸਾਈਬਰ ਕ੍ਰਾਈਮ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਫੇਸਬੁੱਕ ’ਤੇ ਐੱਮਡੀਐੱਚ ਮਸਾਲਿਆਂ ਨਾਲ ਸਬੰਧਤ ਇੱਕ ਇਸ਼ਤਿਹਾਰ ਦੇਖਿਆ ਸੀ ਅਤੇ ਉਥੇ ਸੰਪਰਕ ਕੀਤਾ। ਇਸ ਤੋਂ ਬਾਅਦ ਉਸ ਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ ਤੇ ਸਾਈਟ ’ਤੇ ਦਸਤਾਵੇਜ਼ ਅਪਲੋਡ ਕਰਨ ਲਈ ਕਿਹਾ। ਉਸ ਨੇ ਦੱਸਿਆ ਕਿ ਕਈ ਕਿਸ਼ਤਾਂ ਵਿੱਚ ਉਸ ਨੇ ਪੰਜ ਲੱਖ 15 ਹਜ਼ਾਰ ਰੁਪਏ ਮੁਲਜ਼ਮਾਂ ਦੇ ਖਾਤੇ ਵਿੱਚ ਪਾਏ।

Advertisement

Advertisement
Author Image

joginder kumar

View all posts

Advertisement
Advertisement
×