ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਊਸ਼ਾਲਾ ’ਚ ਚੋਰੀ ਕਰਦੇ ਚਾਰ ਨੌਜਵਾਨਾਂ ਨੂੰ ਪੁਲੀਸ ਹਵਾਲੇ ਕੀਤਾ

07:23 AM Jul 07, 2024 IST
ਥਾਣਾ ਮੁਖੀ ਹਰਜਿੰਦਰ ਸਿੰਘ ਪੁਲੀਸ ਪਾਰਟੀ ਨਾਲ ਕਾਬੂ ਕੀਤੇ ਨੌਜਵਾਨਾਂ ਨੂੰ ਲੈ ਜਾਂਦੇ ਹੋਏ।

ਦੀਪਕ ਠਾਕੁਰ
ਤਲਵਾੜਾ, 6 ਜੁਲਾਈ
ਇਥੇ ਸਰਹੱਦੀ ਪਿੰਡ ਅਮਰੋਹ ਵਾਸੀਆਂ ਨੇ ਗਊਸ਼ਾਲਾ ’ਚ ਚੋਰੀ ਕਰਦਿਆਂ ਚਾਰ ਨੌਜਵਾਨਾਂ ਨੂੰ ਫੜ ਕੇ ਪੁਲੀਸ ਹਵਾਲੇ ਕੀਤਾ ਹੈ। ਤਲਵਾੜਾ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ। ਥਾਣਾ ਤਲਵਾੜਾ ਵਿੱਚ ਮਹਿਲਾ ਸਰਪੰਚ ਦੇ ਪਤੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਅਤੇ ਨੇੜਲਿਆਂ ਇਲਾਕਿਆਂ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆ ਘਟਨਾਵਾਂ ਤੋਂ ਲੋਕ ਚੌਕਸ ਸਨ। ਕਰੀਬ 3: 30 ਵਜੇ ਸਵਾਂ ਦਰਿਆ ਦੇ ਕੰਢੇ ਬਣੀ ਗਊਸ਼ਾਲਾ ਵਿੱਚੋਂ ਆਵਾਜ਼ਾਂ ਆਉਣ ’ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਜਦੋਂ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਗਊਸ਼ਾਲਾ ਅੰਦਰ ਰੱਖੀ ਟੋਕਾ ਮਸ਼ੀਨ ਨਾਲ ਲੱਗੇ ਇੰਜਣ ਨੂੰ ਖੋਲ੍ਹਦਿਆਂ ਚਾਰ ਵਿਅਕਤੀਆਂ ਨਾਲ ਰੰਗੇ ਹੱਥੀਂ ਕਾਬੂ ਕੀਤਾ। ਜਿਸ ਦੀ ਇਤਲਾਹ ਤਲਵਾੜਾ ਪੁਲੀਸ ਨੂੰ ਦਿੱਤੀ। ਥਾਣਾ ਤਲਵਾੜਾ ਮੁਖੀ ਹਰਜਿੰਦਰ ਸਿੰਘ ਨੇ ਖੁਦ ਮੌਕੇ ’ਤੇ ਪਹੁੰਚ ਮੁਲਜ਼ਮਾਂ ਨੂੰ ਆਪਣੀ ਹਿਰਾਸਤ ’ਚ ਲਿਆ। ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਨੰਗਲ ਖਨੌੜਾ, ਪੰਕਜ ਕੁਮਾਰ ਅਤੇ ਅਭਿਸ਼ੇਕ ਵਾਸੀਆਨ ਅਮਰੋਹ ਤੇ ਸਾਹਿਲ ਕੁਮਾਰ ਬਟਵਾੜਾ ਥਾਣਾ ਤਲਵਾੜਾ ਵਜੋਂ ਹੋਈ ਹੈ। ਪੁਲੀਸ ਮੁਲਜ਼ਮਾਂ ਖ਼ਿਲਾਫ ਚੋਰੀ ਦਾ ਕੇਸ ਦਰਜ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement